The News Post Punjab

ਦੋ ਮਈ ਨੂੰ ਖੁੱਲ੍ਹਣਗੇ ਕੇਦਾਰਨਾਥ ਧਾਮ ਦੇ ਕਿਵਾੜ, ਪੰਚਾਂਗ ਗਣਨਾ ਮਗਰੋਂ ਤਰੀਕ ਤੇ ਮਹੂਰਤ ਦਾ ਐਲਾਨ

ਰੁਦਰਪ੍ਰਯਾਗ : ਉੱਤਰਾਖੰਡ ਦੇ ਪੰਚ ਕੇਦਾਰ ਵਿਚ ਪ੍ਰਥਮ ਕੇਦਾਰਨਾਥ ਧਾਮ ਦੇ ਕਿਵਾੜ ਦੋ ਮਈ ਨੂੰ ਸਵੇਰੇ ਸੱਤ ਵਜੇ ਵ੍ਰਿਸ਼ ਲਗਨ ਵਿਚ ਖੋਲ੍ਹੇ ਜਾਣਗੇ। ਗੰਗੋਤਰੀ ਤੇ ਯਮੁਨੋਤਰੀ ਧਾਮ ਦੇ ਕਿਵਾੜ ਅਕਸ਼ੈ ਤ੍ਰਿਤੀਆ ਪੁਰਬ ’ਤੇ 30 ਅਪ੍ਰੈਲ ਅਤੇ ਬਦਰੀਨਾਥ ਧਾਮ ਦੇ ਕਿਵਾੜ ਚਾਰ ਮਈ ਨੂੰ ਖੋਲ੍ਹੇ ਜਾਣੇ ਹਨ। ਇਸ ਦੇ ਨਾਲ ਹੀ ਹਿਮਾਲਿਆ ਦੀ ਚਾਰ ਧਾਮ ਯਾਤਰਾ ਸ਼ੁਰੂ ਹੋ ਜਾਵੇਗੀ। ਮਹਾਸ਼ਿਵਰਾਤਰੀ ’ਤੇ ਮੰਗਲਵਾਰ ਨੂੰ ਕੇਦਾਰਨਾਥ ਰਾਵਲ ਭੀਮਾਸ਼ੰਕਰ ਲਿੰਗ ਤੇ ਮੰਦਰ ਕਮੇਟੀ ਤੇ ਪ੍ਰਸ਼ਾਸਨ ਦੇ ਹੋਰ ਪ੍ਰਤੀਨਿਧੀਆਂ ਦੀ ਮੌਜੂਦਗੀ ਵਿਚ ਪੰਚਾਂਗ ਗਣਨਾ ਤੋਂ ਬਾਅਦ ਧਾਮ ਦੇ ਕਿਵਾੜ ਖੋਲ੍ਹਣ ਦੀ ਤਰੀਕ ਤੇ ਮਹੂਰਤ ਦਾ ਐਲਾਨ ਕੀਤਾ ਗਿਆ।

Exit mobile version