The News Post Punjab

VIP ਨੰਬਰਾਂ ਦੇ ਸ਼ੌਕੀਨਾਂ ਨੂੰ ਝਟਕਾ! ਪੰਜਾਬ ‘ਚ ਫੈਂਸੀ ਨੰਬਰ ਮਿਲਣਗੇ ਹੁਣ ਹੋਰ ਵੀ ਮਹਿੰਗੇ

VIP ਨੰਬਰਾਂ ਦੇ ਸ਼ੌਕੀਨਾਂ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਹੁਣ ਪੰਜਾਬ ਵਿਚ ਵੀਆਈਪੀ ਨੰਬਰ ਹੋਰ ਵੀ ਮਹਿੰਗੇ ਮਿਲਣਗੇ। ਇਸ ਲਈ ਟਰਾਂਸਪੋਰਟ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਦੱਸ ਦੇਈਏ ਕਿ ਇਨ੍ਹਾਂ ਨੰਬਰਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਹੀ ਕੀਤੀ ਜਾਂਦੀ ਹੈ। ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਹੋਏ ਨਵੇਂ ਨੋਟੀਫਿਕੇਸ਼ਨ ਮੁਤਾਬਕ ਨੰਬਰ 0001 ਹੁਣ 5 ਲੱਖ ਵਿਚ ਮਿਲੇਗਾ ਜੋ ਕਿ ਪਹਿਲਾਂ 2.5 ਲੱਖ ਵਿਚ ਮਿਲਦਾ ਸੀ ਤੇ ਇਸੇ ਤਰ੍ਹਾਂ 0002 ਤੋਂ 0009 ਤੱਕ ਦੇ ਨੰਬਰ ਹੁਣ 2 ਲੱਖ ਰੁਪਏ ਵਿਚ ਮਿਲਣਗੇ ਜੋ ਕਿ ਪਹਿਲਾਂ 25 ਹਜ਼ਾਰ ਰੁਪਏ ਵਿਚ ਮਿਲਦੇ ਸਨ।

7777, 1111 ਵਰਗੇ ਨੰਬਰ, ਜੋ ਪਹਿਲਾਂ 12500 ਰੁਪਏ ’ਚ ਮਿਲਦੇ ਸਨ, ਹੁਣ 1 ਲੱਖ ਰੁਪਏ ਵਿੱਚ ਮਿਲਣਗੇ। ਮੁਫ਼ਤ ’ਚ ਮਿਲਣ ਵਾਲੇ1008, 0295 ਵਰਗੇ ਨੰਬਰ ਹੁਣ 1 ਲੱਖ ਰੁਪਏ ’ਚ ਮਿਲਣਗੇ। 1313, 1415, 1516, 1718 ਵਰਗੇ ਨੰਬਰ ਪਹਿਲਾਂ 5000 ਰੁਪਏ ’ਚ ਮਿਲਦੇ ਸਨ, ਹੁਣ 1 ਲੱਖ ਰੁਪਏ ’ਚ ਮਿਲਣਗੇ।

Exit mobile version