The News Post Punjab

Sidhu Moose Wala: ਛੋਟਾ ਸਿੱਧੂ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ ? ਵੀਡੀਓ ਵੇਖ ਫੈਨਜ਼ ਬੋਲੇ- ‘ਬਾਬਾ ਜੀ ਲੰਮੀ ਉਮਰ ਕਰਨ…’

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸਣੇ ਉਨ੍ਹਾਂ ਦਾ ਪਰਿਵਾਰ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਯਾਨੀ ਕਿ ਨਿੱਕੇ ਸਿੱਧੂ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ। ਹਾਲਾਂਕਿ ਨਿੱਕੇ ਸਿੱਧੂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਈਆਂ ਹੋਈਆਂ ਹਨ। ਉਸਦੇ ਜਨਮ ਤੋਂ ਬਾਅਦ ਕਈ ਤਸਵੀਰਾਂ ਅਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋਏ, ਜਿਨ੍ਹਾਂ ਉੱਪਰ ਪ੍ਰਸ਼ੰਸਕਾਂ ਨੇ ਆਪਣਾ ਖੂਬ ਪਿਆਰ ਲੁਟਾਇਆ। ਇਸ ਵਿਚਾਲੇ ਨਿੱਕੇ ਸਿੱਧੂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ..

ਦਰਅਸਲ, ਇਹ ਵੀਡੀਓ __moosa__jatt._.5911__ ਇੰਸਟਾਗ੍ਰਾਮ ਪੇਜ਼ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਇੱਕ ਛੋਟਾ ਬੱਚਾ ਸੌਫੇ ਉੱਪਰ ਬੈਠਾ ਹੱਸਦੇ ਹੋਏ ਵਿਖਾਈ ਦੇ ਰਿਹਾ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਕਈ ਕਮੈਂਟ ਕੀਤੇ ਜਾ ਰਹੇ ਹਨ। ਹਾਲਾਂਕਿ ਕਈਆਂ ਨੇ ਇਹ ਵੀ ਪੁੱਛਿਆ ਕਿ ਇਹ ਐਡਿਟ ਵੀਡੀਓ ਹੈ, ਜਾਂ ਸੱਚਮੁੱਚ ਨਿੱਕਾ ਸਿੱਧੂ ਹੈ। ਜਿਸਦੇ ਜਵਾਬ ਵਿੱਚ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਅਸਲ ਨਿੱਕੇ ਸਿੱਧੂ ਮੂਸੇਵਾਲਾ ਦਾ ਵੀਡੀਓ ਹੈ।

 

 

ਪ੍ਰਸ਼ੰਸਕ ਵੀਡੀਓ ਤੇ ਕਰ ਰਹੇ ਕਮੈਂਟ…

ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਇਹ ਅਸਲੀ ਤਸਵੀਰ ਜਾਂ ਐਡਿਟ ਕੀਤੀ ਹੋਈ। ਜਿਸਦੇ ਜਵਾਬ ਵਿੱਚ ਕਿਹਾ ਗਿਆ ਕਿ ਇਹ ਅਸਲ ਤਸਵੀਰ ਹੈ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਬਾ ਜੀ ਲੰਬੀ ਉਮਰ ਕਰੇ ਸਿੱਧੂ ਦੀ… ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਿੰਨਾ ਪਿਆਰ ਸਿੱਧੂ ਮੂਸੇਵਾਲਾ। ਇਸ ਤੋਂ ਇਲਾਵਾ ਕਈ ਪ੍ਰਸ਼ੰਸਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਇਸਦੇ ਨਾਲ ਹੀ ਇੱਕ ਯੂਜ਼ਰ ਨੇ ਇਸ ਵੀਡੀਓ ਵਿੱਚ ਬੈਠੇ ਬੱਚੇ ਬਾਰੇ ਦੱਸਦੇ ਹੋਏ ਕਿਹਾ ਛੋਟਾ ਆ ਅਸਲ ਨਹੀਂ ਆ… ਇਹ ਮੇਰੇ ਭਰਾ ਦਾ ਮੁੰਡਾ ਆ ਨਵਾਬ ਸਿੰਘ ਔਕੇ… ਹਾਲਾਂਕਿ ਇਹ ਅਸਲ ਵਿੱਚ ਨਿੱਕੇ ਸਿੱਧੂ ਮੂਸੇਵਾਲਾ ਦੀ ਵੀਡੀਓ ਹੈ, ਇਸ ਬਾਰੇ ਸਿਰਫ ਪ੍ਰਸ਼ੰਸਕ ਅੰਦਾਜ਼ਾ ਹੀ ਲਗਾ ਰਹੇ ਹਨ।

 

Exit mobile version