The News Post Punjab

Shoaib Malik: ਸ਼ੋਏਬ ਮਲਿਕ ਦੀ ਤੀਜੀ ਪਤਨੀ ਸਨਾ ਜਾਵੇਦ ਹੋਈ ਟ੍ਰੋਲ, ਯੂਜ਼ਰਸ ਨੇ ਸਾਨੀਆ ਮਿਰਜ਼ਾ ਕਹਿ ਲਗਾਏ ਨਾਅਰੇ, ਬੋਲੇ- ਜ਼ਾਹਿਲ….

ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਹੁਣ ਇੱੱਕ-ਦੂਜੇ ਤੋਂ ਵੱਖ ਹੋ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ। ਹਾਲਾਂਕਿ ਸਾਨੀਆ ਅਤੇ ਸ਼ੋਏਬ ਦੇ ਪ੍ਰਸ਼ੰਸਕਾਂ ਨੂੰ ਇਹ ਗੱਲ ਬਿਲਕੁੱਲ ਵੀ ਪਸੰਦ ਨਹੀਂ ਆਈ। ਉਹ ਹਾਲੇ ਵੀ ਸਾਨੀਆ ਅਤੇ ਸ਼ੋਏਬ ਦੇ ਨਾਂਅ ਬਾਰੇ ਚਰਚਾ ਕਰਦੇ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਉੱਪਰ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਹ ਵੀਡੀਓ PSL (ਪਾਕਿਸਤਾਨ ਸੁਪਰ ਲੀਗ) ਦੇ ਇੱਕ ਮੈਚ ਦੌਰਾਨ ਸਾਹਮਣੇ ਆਇਆ ਹੈ, ਜਦੋਂ ਸਨਾ ਜਾਵੇਦ ਨੂੰ ਦਰਸ਼ਕਾਂ ਨੇ ਟ੍ਰੋਲ ਕੀਤਾ। ਸਨਾ ਜਾਵੇਦ ਸ਼ੋਏਬ ਮਲਿਕ ਦੀ ਤੀਜੀ ਪਤਨੀ ਹੈ। ਸ਼ੋਏਬ ਮਲਿਕ ਨੇ ਸਨਾ ਜਾਵੇਦ ਲਈ ਹੀ ਸਾਨੀਆ ਮਿਰਜ਼ਾ ਨਾਲ ਆਪਣਾ ਰਿਸ਼ਤਾ ਤੋੜ ਲਿਆ।

ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ੋਏਬ ਮਲਿਕ ਦੀ ਪਤਨੀ ਅਤੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ PSL (PSL 2024) ਮੈਚ ਦੇਖਣ ਪਹੁੰਚੀ ਸੀ। ਸਨਾ ਜਾਵੇਦ ਜਦੋਂ ਸਟੇਡੀਅਮ ‘ਚ ਬਾਊਂਡਰੀ ਰੱਸੀ ਦੇ ਨੇੜੇ ਤੋਂ ਲੰਘੀ ਤਾਂ ਦਰਸ਼ਕਾਂ ਨੇ ਸਾਨੀਆ ਮਿਰਜ਼ਾ ਦਾ ਨਾਂ ਲੈ ਕੇ ਬੁਲਾਇਆ… ਸਨਾ ਜਾਵੇਦ ਇਸ ਤੋਂ ਪਰੇਸ਼ਾਨ ਨਜ਼ਰ ਆਈ ਅਤੇ ਦਰਸ਼ਕ ਨੂੰ ਦੇਖਦੀ ਹੋਈ ਅੱਗੇ ਵੱਧ ਗਈ।

 

ਦਰਸ਼ਕ ਇੱਥੇ ਹੀ ਨਹੀਂ ਰੁਕੇ ਅਤੇ ਸਨਾ ਜਾਵੇਦ ਨੇ ਜਦੋਂ ਉਸ ਨੂੰ ਘੂਰਦੇ ਹੋਏ ਦੇਖਿਆ ਤਾਂ ਉਹ ਫਿਰ ਤੋਂ ਸਾਨੀਆ ਮਿਰਜ਼ਾ ਦਾ ਨਾਂ ਲੈ ਕੇ ਉੱਚੀ-ਉੱਚੀ ਹੱਸਣ ਲੱਗ ਪਏ। ਸਨਾ ਜਾਵੇਦ ਨੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ ਪਰ ਉਸ ਦੇ ਐਕਸਪ੍ਰੈਸ਼ਨ ਅਤੇ ਬਾਡੀ ਲੈਂਗੂਏਜ ਤੋਂ ਸਾਫ਼ ਸੀ ਕਿ ਉਹ ਗੁੱਸੇ ਵਿੱਚ ਨਜ਼ਰ ਆਈ।

ਇਸ ਪੂਰੀ ਘਟਨਾ ਦਾ ਵੀਡੀਓ ਟਵਿਟਰ ‘ਤੇ ਸ਼ੇਅਰ ਕੀਤਾ ਹੈ। ਇਸ ‘ਤੇ ਕਈ ਟਿੱਪਣੀਆਂ ਆਈਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ਅਜਿਹੇ ਲੋਕਾਂ ਨਾਲ ਅਜਿਹਾ ਹੁੰਦਾ ਹੈ। ਕਈ ਯੂਜ਼ਰਸ ਸਾਨੀਆ ਮਿਰਜ਼ਾ ਪ੍ਰਤੀ ਹਮਦਰਦੀ ਜ਼ਾਹਰ ਕਰ ਰਹੇ ਹਨ ਜਦਕਿ ਕੁਝ ਯੂਜ਼ਰਸ ਨੇ ਲਿਖਿਆ ਹੈ ਕਿ ਇਹ ਸਾਨੀਆ, ਸ਼ੋਏਬ ਅਤੇ ਸਨਾ ਦਾ ਆਪਸੀ ਮਾਮਲਾ ਹੈ। ਤੁਹਾਨੂੰ ਦੱਸ ਦੇਈਏ ਕਿ ਸਨਾ ਜਾਵੇਦ ਸ਼ੋਏਬ ਮਲਿਕ ਦੀ ਤੀਜੀ ਪਤਨੀ ਹੈ। ਸ਼ੋਏਬ ਮਲਿਕ ਦਾ ਵਿਆਹ ਸਨਾ ਜਾਵੇਦ ਤੋਂ ਪਹਿਲਾਂ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਆਇਸ਼ਾ ਸਿੱਦੀਕੀ ਨਾਲ ਹੋਇਆ ਸੀ।

ਕੁਝ ਯੂਜ਼ਰਸ ਨੇ ਸਨਾ ਜਾਵੇਦ ਨੂੰ ਟ੍ਰੋਲ ਕਰਨ ਵਾਲੇ ਦਰਸ਼ਕ ਨੂੰ ਅਣਜਾਣ ਕਰਾਰ ਦਿੱਤਾ। ਇਕ ਯੂਜ਼ਰ ਨੇ ਲਿਖਿਆ ਕਿ ਪਾਕਿਸਤਾਨੀ ਔਰਤਾਂ ਦਾ ਅਪਮਾਨ ਕਰਨਾ ਬੰਦ ਨਹੀਂ ਕਰਨਗੇ। ਇਹ ਵੀਡੀਓ ਇਸਦੀ ਉੱਤਮ ਉਦਾਹਰਣ ਹੈ।

 

Exit mobile version