The News Post Punjab

ਸੰਜੀਵਨੀ ਹਸਪਤਾਲ ਵਿੱਚ ਬਜਟ ਆਈਸੀਯੂ ਸੇਵਾ ਸ਼ੁਰੂ

ਸੰਜੀਵਨੀ ਹਸਪਤਾਲ ਚੰਦਰ ਨਗਰ ਲੁਧਿਆਣਾ ਵਿੱਚ ਬਜਟ ਆਈ.ਸੀ.ਯੂ ਸੇਵਾ ਸ਼ੁਰੂ ਕੀਤੀ ਗਈ ਹੈ।ਇਸ ਸੇਵਾ ਦਾ ਸਭ ਤੋਂ ਵੱਧ ਲਾਭ ਮੱਧ ਵਰਗ ਅਤੇ ਗਰੀਬ ਲੋਕਾਂ ਨੂੰ ਮਿਲੇਗਾ।ਇਸ ਸਬੰਧੀ ਹਸਪਤਾਲ ਦੇ ਡਾਇਰੈਕਟਰ ਪੀ.ਕੇ.ਐਸ.ਵਰਮਾ ਨੇ ਦੱਸਿਆ ਕਿ ਬਜਟ ਵਿੱਚ ਆਈ.ਸੀ.ਯੂ ਸੇਵਾ ਸ਼ੁਰੂ ਕੀਤੀ ਗਈ ਹੈ।ਜੇਕਰ ਕੋਈ ਵੈਂਟੀਲੇਟਰ ਰਾਹੀਂ ਜਾਨ ਬਚਾਉਣ ਲਈ ਕਿਸੇ ਵੀ ਤਰ੍ਹਾਂ ਦੀ ਸੇਵਾ ਦੀ ਲੋੜ ਹੈ ਤਾਂ ਇਹ ਇੱਥੇ ਸਸਤੇ ‘ਚ ਉਪਲਬਧ ਹੋਵੇਗੀ ਜਦਕਿ ਵੱਡੇ ਹਸਪਤਾਲਾਂ ‘ਚ ਇਹ ਸੇਵਾ ਪੰਜਾਹ ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਪ੍ਰਤੀ ਦਿਨ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਦੋ ਵੈਂਟੀਲੇਟਰਾਂ ਦੀ ਸਹੂਲਤ ਉਨ੍ਹਾਂ ਦੇ ਹਸਪਤਾਲ ‘ਚ ਮੁਹੱਈਆ ਕਰਵਾਈ ਗਈ ਹੈ, ਜੋ ਕਿ ਆਮ ਲੋਕਾਂ ਦੀ ਪਹੁੰਚ ‘ਚ ਹੋਵੇਗੀ ਅਤੇ ਇਸ ਦੇ ਲਈ ਸੀਨੀਅਰ ਡਾਕਟਰ ਹਮੇਸ਼ਾ ਸਲਾਹ-ਮਸ਼ਵਰੇ ਲਈ ਆਨਲਾਈਨ ਉਪਲਬਧ ਰਹਿਣਗੇ।ਪੰਜਾਬ ‘ਚ ਇਸ ਸੇਵਾ ਦੀ ਸ਼ੁਰੂਆਤ ਕਰਨ ਵਾਲੇ ਡਾ: ਸਚਿਨ ਵਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਫਿਲਹਾਲ ਇਹ ਸੇਵਾ ਨੂੰ ਸੂਬੇ ਵਿੱਚ ਪੰਜ ਥਾਵਾਂ ‘ਤੇ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਲੁਧਿਆਣਾ ਤੋਂ ਇਲਾਵਾ ਖਮਾਣੋਂ, ਖਰੜ, ਸੁਨਾਮ ਅਤੇ ਸੰਗਰੂਰ ਸ਼ਾਮਲ ਹਨ।

Exit mobile version