ਮਸ਼ਹੂਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਰਾਤ ਦੇ 2 ਵਜੇ ਚੋਰ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ। ਇਸ ਦੌਰਾਨ ਸੈਫ ਅਲੀ ਖਾਨ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ, ਬਾਂਦਰਾ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੈਫ ਅਲੀ ਖਾਨ ਨੂੰ ਲੱਗੀ ਡੂੰਘੀ ਸੱਟ
ਪੁਲਿਸ ਸੂਤਰਾਂ ਅਨੁਸਾਰ, ਉਹ ਵਿਅਕਤੀ 2 ਵਜੇ ਸੈਫ ਅਲੀ ਖਾਨ ਦੇ ਘਰ ਦਾਖਲ ਹੋਇਆ ਅਤੇ ਸੈਫ ਅਤੇ ਅਣਪਛਾਤੇ ਵਿਅਕਤੀ ਵਿਚਕਾਰ ਝਗੜਾ ਹੋ ਗਿਆ। ਸੈਫ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਦੋਸ਼ੀ ਉੱਥੋਂ ਭੱਜ ਗਿਆ। ਸੈਫ਼ ਦੀ ਗਰਦਨ ‘ਤੇ 10 ਸੈਂਟੀਮੀਟਰ ਦਾ ਜ਼ਖ਼ਮ ਹੈ। ਸੈਫ ਦੇ ਹੱਥ ਅਤੇ ਪਿੱਠ ‘ਤੇ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਪਿੱਠ ਵਿੱਚ ਇੱਕ ਤਿੱਖੀ ਚੀਜ਼ ਪਾਈ ਗਈ ਸੀ, ਜਿਸਨੂੰ ਕੱਲ੍ਹ ਰਾਤ ਸਰਜਰੀ ਰਾਹੀਂ ਕੱਢ ਦਿੱਤਾ ਗਿਆ।
ਮੁੰਬਈ ਪੁਲਿਸ ਦੇ ਅਨੁਸਾਰ, ਜਦੋਂ ਅਣਜਾਣ ਵਿਅਕਤੀ ਜਦੋਂ ਸੈਫ ਦੇ ਘਰ ਦਾਖਲ ਹੋਇਆ, ਤਾਂ ਘਰ ਦੇ ਨੌਕਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸੈਫ ਅਲੀ ਖਾਨ ਨੇ ਦਖਲ ਦੇ ਕੇ ਅਣਜਾਣ ਵਿਅਕਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸੈਫ ਅਲੀ ਖਾਨ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸੈਫ ਅਲੀ ਖਾਨ ਜ਼ਖਮੀ ਹੋ ਗਏ। ਮੁੰਬਈ ਪੁਲਿਸ ਦੇ DCP ਨੇ ਕਿਹਾ, ‘ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿੱਚ ਇੱਕ ਅਣਜਾਣ ਵਿਅਕਤੀ ਦਾਖਲ ਹੋਇਆ। ਜਾਂਚ ਜਾਰੀ ਹੈ। ਅਦਾਕਾਰ ਦਾ ਇਲਾਜ ਚੱਲ ਰਿਹਾ ਹੈ।
ਸੈਫ ਦੀ ਟੀਮ ਨੇ ਇੱਕ ਬਿਆਨ ਜਾਰੀ ਕੀਤਾ
ਸੈਫ ਅਲੀ ਖਾਨ ਦੀ ਟੀਮ ਨੇ ਇਸ ਮਾਮਲੇ ਸੰਬੰਧੀ ਇੱਕ ਅਧਿਕਾਰਤ ਬਿਆਨ ਸਾਂਝਾ ਕੀਤਾ ਹੈ। ਸੈਫ ਦੀ ਟੀਮ ਨੇ ਦੱਸਿਆ ਕਿ ਸੈਫ ਅਲੀ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਉਹ ਫਿਲਹਾਲ ਹਸਪਤਾਲ ਵਿੱਚ ਸਰਜਰੀ ਕਰਵਾ ਰਹੇ ਹਨ। ਅਸੀਂ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਸਬਰ ਰੱਖਣ ਦੀ ਬੇਨਤੀ ਕਰਦੇ ਹਾਂ। ਇਹ ਮਾਮਲਾ ਪੁਲਿਸ ਦਾ ਹੈ। ਅਸੀਂ ਤੁਹਾਨੂੰ ਅੱਪਡੇਟ ਕਰਦੇ ਰਹਾਂਗੇ
