Breaking News Flash News Punjab

Ram Rahim vs Badal: ‘ਸਵੀਫ਼ਟ ਕਾਰ ‘ਚ ਰਾਤ ਦੇ ਸਮੇਂ ਡੇਰਾ ਸਿਰਸਾ ਗਿਆ ਸੀ ਸੁਖਬੀਰ ਬਾਦਲ, ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨਾਲ ਹੋਈ ਬੰਦ ਕਮਰਾ ਮੀਟਿੰਗ’

ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੋਂ ਇੱਕ ਮਹੀਨਾ ਪਹਿਲਾਂ ਸਤੰਬਰ 2015 ‘ਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਗਈ ਸੀ। ਜਿਸ ਦਾ ਮੁੱਦਾ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਉੱਠ ਗਿਆ ਹੈ। ਅਕਾਲੀ ਦਲ ਦੇ ਬਾਗੀ ਧੜੇ ਨੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਖਬੀਰ ਬਾਦਲ ਦੀ ਸ਼ਿਕਾਇਤ ਵੀ ਕੀਤੀ ਸੀ।

ਹਲਾਂਕਿ ਇਸ ਮੁੱਦੇ ਤੋਂ ਬਾਅਦ ਬਾਦਲ ਦੀਆਂ ਮੁਸ਼ਕਲਾਂ ਘਟੀਆਂ ਨਹੀਂ ਸਗੋਂ ਹੋਰ ਵੱਧ ਗਈਆਂ ਹਨ। ਕਿਉਂਕਿ ਬੇਅਦਬੀ ਕੇਸ ਦੇ ਸਰਕਾਰੀ ਗਵਾਹ ਬਣੇ ਡੇਰੇ ਦੇ ਸਾਬਕਾ ਪ੍ਰੇਮੀ ਪ੍ਰਦੀਪ ਕਲੇਰ ਨੇ ਵੱਡੇ ਖੁਲਾਸੇ ਕਰ ਦਿੱਤੀ ਹੈ। ਪ੍ਰਦੀਪ ਕਲੇਰ ਨੇ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨੂੰ ਦਿੱਤੇ ਇੰਟਰਵੀਊ ਵਿੱਚ ਉਹ ਸਾਰੀ ਜਾਣਕਾਰੀ ਦਿੱਤੀ ਹੈ ਜਦੋਂ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਗਈ ਅਤੇ ਇਸ ਵਿੱਚ ਸੁਖਬੀਰ ਸਿੰਘ ਬਾਦਲ ਦਾ ਕੀ ਰੋਲ ਰਿਹਾ।

ਅਗਲੀ ਸਾਰੀ ਖ਼ਬਰ ਰਿਤੇਸ਼ ਲੱਖੀ ਨੂੰ ਦਿੱਤੇ ਇੰਟਰਵੀਊ ਦਾ ਵਿਸ਼ਲੇਸ਼ਣ ਹੋਵੇਗਾ ਤਾਂ ਜੋ ਤੁਹਾਨੂੰ ਅਸੀਂ ਸਮਝਾ ਸਕੀਏ ਕਿ ਪ੍ਰਦੀਪ ਕਲੇਰ ਨੇ ਕੀ ਕੀ ਦਾਅਵੇ ਕੀਤੇ ਹਨ। ਪ੍ਰਦੀਪ ਕਲੇਰ ਦੇ ਦਾਅਵਿਆਂ ਦੀ ਦਾ ਨਿਊਜ਼ ਪੋਸਟ ਪੰਜਾਬ ਪੁਸ਼ਟੀ ਨਹੀਂ ਕਰਦਾ। 

ਬੀਤੇ ਦਿਨ ਇਹ ਇੰਟਰਵੀਊ  YouTube Channel – Ritesh Lakhi Unplugged ‘ਤੇ ਦਿੱਤੀ ਗਈ ਸੀ। ਜਿਸ ਵਿੱਚ ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਕਿ ਜਦੋਂ 2007 ਵਿੱਚ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਸੀ। ਇਸ ਤੋਂ ਬਾਅਦ ਰਾਮ ਰਹੀਮ ਦਾ ਪੰਜਾਬ ਵਿੱਚ ਪ੍ਰਚਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਹੁਕਮ ਜਾਰੀ ਕੀਤਾ ਸੀ ਕਿ ਰਾਮ ਰਹੀਮ ਨਾਲ ਸਿੱਖ ਕੋਈ ਸਾਂਝ ਨਹੀਂ ਰੱਖੇਗਾ।

ਇਸ ਤੋਂ ਬਾਅਦ ਰਾਮ ਰਹੀਮ ਨੇ ਜਦੋਂ MSG-2 ਫਿਲਮ ਰਿਲੀਜ਼ ਕੀਤੀ ਸੀ ਤਾਂ ਇਸ ਨੂੰ ਪੰਜਾਬ ਵਿੱਚ ਬੈਨ ਕਰ ਦਿੱਤਾ ਗਿਆ ਸੀ। ਫਿਰ ਰਾਮ ਰਹੀਮ ਅਤੇ ਹਨੀਪ੍ਰੀਤ ਨੇ ਆਪਣੇ ਡੇਰੇ ਦੀ ਸਿਆਸੀ ਵਿੰਗ ਜਿਸ ਦਾ ਇੰਚਾਰਜ ਪ੍ਰਦੀਪ ਕਲੇਰ ਹੈ ਉਸ ਨੂੰ ਜਿੰਮੇਵਾਰੀ ਦਿੱਤੀ ਕਿ ਸੁਖਬੀਰ ਬਾਦਲ ਨਾਲ ਗੱਲਬਾਤ ਕਰਕੇ ਆਓ। ਸਾਡੀ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰੋ ਇਸ ਨਾਲ ਸਾਨੂੰ 200 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।

ਪ੍ਰਦੀਪ ਕਲੇਰ ਨੇ ਦੱਸਿਆ ਕਿ ਫਿਰ ਮੈਂ ਅਤੇ ਮੇਰੇ ਨਾਲ ਹਰਸ਼ ਧੂਰੀ ਜੁਲਾਈ 2015 ‘ਚ ਦਿੱਲੀ 12, ਸਫਦਰਜੰਗ ‘ਚ ਬਾਦਲਾਂ ਹੋਣਾਂ ਦੀ ਕੋਠੀ ਵਿੱਚ ਗਏ। ਉੱਥੇ ਅਕਸਰ ਸੁਖਬੀਰ ਬਾਦਲ ਨਾਲ ਸਾਡੀ ਮੀਟਿੰਗ ਹੁੰਦੀ ਰਹਿੰਦੀ ਸੀ। ਸ਼ਨੀਵਾਰ ਅਤੇ ਐਤਵਾਰ ਨੂੰ ਅਸੀਂ ਮਿਲਦੇ ਹੁੰਦੇ ਸਨ। ਜੁਲਾਈ 2015 ਨੂੰ ਫਿਰ ਮੈਂ (ਪ੍ਰਦੀਪ ਕਲੇਰ) ਅਤੇ ਹਰਸ਼ ਧੂਰੀ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਫਿਲਮ ਪੰਜਾਬ ‘ਚ ਰਿਲੀਜ਼ ਕਰਵਾਉਣੀ ਹੈ। ਜਿਵੇਂ ਵੀ ਕਰਕੇ ਇਸ ਰੇੜਕਾ ਦੂਰ ਕਰੋ।

ਪ੍ਰਦੀਪ ਕਲੇਰ ਨੇ ਦੱਸਿਆ ਕਿ ਇਸ ਤੋਂ ਬਾਦਲ ਨੇ ਕਿਹਾ ਕਿ ਬਾਬਾ ਰਾਮ ਰਹੀਮ ਲਿਖਤੀ ਰੂਪ ਵਿੱਚ ਇੱਕ ਮੁਆਫ਼ੀਨਾਮਾ ਭੇਜ ਦੇਵੇ ਬਾਕੀ ਦਾ ਅਸੀਂ ਸਾਂਭ ਲਵਾਂਗੇ। ਬਾਦਲ ਨੇ ਕਿਹਾ ਕਿ ਜੇ ਰਾਮ ਰਹੀਮ ਤੁਹਾਡਾ ਬਾਬਾ ਹੈ ਤਾਂ ਇੱਧਰ ਪੰਜਾਬ ਦਾ ਬਾਬਾ ਮੈਂ ਹਾਂ। ਇੱਕ ਮੁਆਫੀਨਾਮਾ ਭੇਜੋ ਕੰਮ ਹੋ ਜਾਵੇਗਾ।

ਪ੍ਰਦੀਪ ਕਲੇਰ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਮ ਰਹੀਮ ਨਾਲ ਸਿੱਖਾਂ ਨੂੰ ਕੋਈ ਸਾਂਝ ਨਾ ਪਾਉਣ ਦਾ ਹੁਕਮਨਾਮਾ ਜਾਰੀ ਕੀਤਾ ਸੀ। ਪਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਰਾਮ ਰਹੀਮ ਨੂੰ ਚੋਰੀ ਛਿੱਪੇ ਮਿਲਦਾ ਰਿਹਾ। ਚੋਣਾਂ ‘ਚ ਮਦਦ ਲਈ, ਹਰਸਿਮਰਤ ਕੌਰ ਬਾਦਲ ਨੂੰ ਜਿੱਤਾਉਣ ਲਈ ਵੀ ਡੇਰਾ ਸਿਰਸਾ ਦੀ ਮਦਦ ਲਈ ਗਈ।

राम रहीम माफी मामले में जत्थेदार ज्ञानी गुरबचन सिंह दें इस्तीफा' - ram rahim  forgiveness case-mobile

ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਪ੍ਰਦੀਪ ਕਲੇਰ ਨੇ ਕਿਹਾ ਕਿ ਇਹਨਾਂ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨਾਲ ਮੁਲਾਕਾਤ ਵੀ ਕੀਤੀ ਸੀ। ਪ੍ਰਦੀਪ ਕਲੇਰ ਨੇ ਦੱਸਿਆ ਕਿ ਉਹ ਡੇਰਾ ਸਿਰਸਾ ਦੇ ਮੇਨ ਗੇਟ ‘ਤੇ ਤਾਇਨਾਤ ਸੀ ਤਾਂ ਰਾਤ ਦੇ ਸਮੇਂ ਇੱਕ ਸਵੀਫ਼ਟ ਕਾਰ ਆਉਂਦੀ ਹੈ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਲੱਖੀ ਹੰਡਾਇਆ ਬੈਠੇ ਹੋਏ ਸਨ। ਲੱਖ ਹੰਡਾਇਆ ਬਾਦਲਾਂ ਦਾ ਟ੍ਰਾਂਸਪੋਰਟ ਦਾ ਕੰਮ ਦੇਖਦਾ ਹੈ। ਜਦੋਂ ਇਹ ਡੇਰੇ ਅੰਦਰ ਆਏ ਤਾਂ ਬਾਦਲ ਸਵੀਫ਼ਟ ਕਾਰ ‘ਚ ਬੈਠਾ ਸੀ। ਇਸ ਤੋਂ ਬਾਅਦ ਇਹ ਦੋਵੇ ਰਾਮ ਰਹੀਮ ਦੇ ਕਮਰੇ ‘ਚ ਗਏ ਅਤੇ ਬੰਦ ਕਮਰਾ ਮੀਟਿੰਗ ਵੀ ਹੋਈ ਸੀ।

ਹਲਾਂਕਿ ਅਕਾਲੀ ਦਲ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤੀ ਹੈ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਸਰਕਾਰੀ ਦੀ ਸਾਜ਼ਿਸ਼ ਹੈ। ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਕਲੇਰ ਜਿਸ ਦੇ ਸਿਰ ਬੇਅਦਬੀਆਂ ਦਾ ਇਲਜ਼ਾਮ ਹੈ ਸਰਕਾਰ ਇਸ ਨੂੰ ਸਰਕਾਰੀ ਗਵਾਹ ਬਣਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

Sukhbir Badal Says SAD (B) Never Sought Support From Dera Sauda Sirsa

ਨੋਟ : ਇਹ ਸਾਰੇ ਦਾਅਵੇ ਪ੍ਰਦੀਪ ਕਲੇਰ ਦੇ ਹਨ। ਪ੍ਰਦੀਪ ਕਲੇਰ ਪਹਿਲਾਂ ਡੇਰਾ ਸਿਰਸ ਯੂਥ ਵਿੰਗ ਦਾ ਪ੍ਰਧਾਨ ਸੀ ਫਿਰ 2014 ‘ਚ ਇਸ ਨੂੰ ਸਿਆਸੀ ਵਿੰਗ ਦਾ ਇੰਚਾਰ ਲਗਾ ਦਿੱਤਾ ਗਿਆ ਸੀ। ਹੁਣ ਜੋਂ ਦਾਅਵੇ ਕੀਤੇ ਹਨ ਇਹ ਪ੍ਰਦੀਪ ਕਲੇਰ ਦੇ ਆਪਣੇ ਹਨ। ਸਾਡੇ ਵੱਲੋਂ ਕੋਈ ਬਿਆਨ ਤੋੜ ਮਰੋੜ ਕੇ ਪੇਸ਼ ਨਹੀਂ ਕੀਤਾ ਗਿਆ।

LEAVE A RESPONSE

Your email address will not be published. Required fields are marked *