Breaking News Flash News India Punjab

Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ

ਅਮਰੀਕਾ ਵਿੱਚ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਭਾਰਤ ਵਿੱਚ ਤਰਥੱਲੀ ਮੱਚੀ ਹੋਈ ਹੈ। ਬੁੱਧਵਾਰ ਨੂੰ ਪਹਿਲੀ ਵਾਰ ਰੇਲ ਕੋਚ ਫੈਕਟਰੀ ਪਹੁੰਚੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ‘ਤੇ ਤਿੱਖੀ ਟਿੱਪਣੀ ਕਰਦਿਆਂ ਜਵਾਬੀ ਹਮਲਾ ਕੀਤਾ।

ਰਾਹੁਲ ਦੇ ਅਮਰੀਕਾ ‘ਚ ਬਿਆਨ ‘ਤੇ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇੱਥੇ (ਭਾਰਤ) ਰਹਿਣਾ ਚੰਗਾ ਨਹੀਂ ਲੱਗਦਾ। ਉਸ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਹਨ, ਕਿਉਂਕਿ ਉਸ ਦਾ ਸਭ ਕੁਝ ਵਿਦੇਸ਼ੀ ਹੈ। ਇਸੇ ਲਈ ਉਹ ਵਿਦੇਸ਼ ਜਾ ਕੇ ਅਜਿਹੀਆਂ ਗੱਲਾਂ ਕਰਦਾ ਹੈ। ਇਸ ਵਾਰ ਤਾਂ ਉਸ ਨੇ ਕਮਾਲ ਕਰ ਦਿੱਤਾ। ਉਸ ਨੇ ਅੱਗ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਜਿੱਥੇ ਰਾਏਸ਼ੁਮਾਰੀ ਹੁੰਦੀ ਹੈ, ਜਿੱਥੇ ਪੰਨੂ ਵਰਗੇ ਲੋਕ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਹਨ, ਉੱਥੇ ਜਾ ਕੇ ਰਾਹੁਲ ਜੋ ਗੱਲ ਕਰਦੇ ਹਨ, ਉਹ ਇੱਥੇ ਕਿਉਂ ਨਹੀਂ ਕਰਦੇ?

ਰਾਹੁਲ ਗਾਂਧੀ ਨੇ ਰਾਏਸ਼ੁਮਾਰੀ ਦਾ ਸਮਰਥਨ ਕੀਤਾ
ਇੱਕ ਸਵਾਲ ਦੇ ਜਵਾਬ ਵਿੱਚ ਰਵਨੀਤ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਰਾਏਸ਼ੁਮਾਰੀ ਦਾ 100 ਫੀਸਦੀ ਸਮਰਥਨ ਕੀਤਾ ਹੈ। ਰਾਹੁਲ ਗਾਂਧੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਅੱਜ ਰਾਹੁਲ ਗਾਂਧੀ ਤੇ ਗੁਰਪਤਵੰਤ ਸਿੰਘ ਪੰਨੂ ਵਿੱਚ ਕੋਈ ਫਰਕ ਨਹੀਂ ਕਿਉਂਕਿ ਉਨ੍ਹਾਂ ਕੋਲ ਫੰਡ ਨਹੀਂ ਤੇ ਉਹ ਸ਼ੁਭਚਿੰਤਕਾਂ ਤੋਂ ਫੰਡ ਇਕੱਠਾ ਕਰਨਾ ਚਾਹੁੰਦੇ ਹਨ।

ਬਿੱਟੂ ਦੀ ਰਾਹੁਲ ਗਾਂਧੀ ਨੂੰ ਵੰਗਾਰ
ਬਿੱਟੀ ਨੇ ਰਾਹੁਲ ਨੂੰ ਇੱਕ ਵੀ ਅਜਿਹਾ ਵਿਅਕਤੀ ਦਿਖਾਉਣ ਲਈ ਚੁਣੌਤੀ ਦਿੱਤੀ ਜਿਸ ਨੂੰ ਭਾਰਤ ਵਿੱਚ ਦਸਤਾਰ, ਕੜਾ ਪਹਿਨਣ ਜਾਂ ਗੁਰਦੁਆਰਾ ਸਾਹਿਬ ਜਾਣ ਦੀ ਇਜਾਜ਼ਤ ਨਹੀਂ। ਉਨ੍ਹਾਂ ਨੇ ਕਿਹਾ ਕਿ ਰਾਹੁਲ ਮੁਤਾਬਕ ਜੇਕਰ ਅਜਿਹਾ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਸਾਨੂੰ ਅਜਿਹਾ ਕਰਨ ਤੋਂ ਕੌਣ ਰੋਕਦਾ ਹੈ, ਕਿਰਪਾ ਕਰਕੇ ਸਾਨੂੰ ਦੱਸੋ। ਬਿੱਟੂ ਨੇ ਕਿਹਾ ਕਿ ਮੈਂ ਉਸ ਪਾਰਟੀ ਵਿੱਚ ਰਿਹਾ ਹਾਂ ਤੇ ਰਾਹੁਲ ਗਾਂਧੀ ਦੇ ਸਭ ਤੋਂ ਨੇੜੇ ਰਿਹਾ ਹਾਂ। ਰਾਹੁਲ ਗਾਂਧੀ ਆਪਣੇ ਬਾਰੇ ਗੱਲ ਕਰਨ, ਸਿੱਖਾਂ ਨੂੰ ਨਾ ਭੜਕਾਉਣ। ਅਸਲ ਗੱਲ ਇਹ ਹੈ ਕਿ ਉਹ ਮੋਦੀ ਤੇ ਭਾਜਪਾ ਨੂੰ ਦੇਖ ਕੇ ਉਸ ਦੀਆਂ ਚੀਕਾਂ ਨਿਕ ਰਹੀਆਂ ਹਨ। ਉਹ ਸਿੱਖਾਂ ਨੂੰ ਛੇੜ ਕੇ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕਰਨਾ ਚਾਹੁੰਦਾ ਹੈ।

ਵਿਦੇਸ਼ਾਂ ਵਿੱਚ ਗਰਮ ਖਿਆਲੀ ਵਧ ਰਹੇ
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ‘ਤੇ ਕੋਈ ਅਸਰ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਗਰਮ ਖਿਆਲੀਆਂ ਦੀ ਗਿਣਤੀ ਵਧ ਰਹੀ ਹੈ। ਡੌਂਕੀ ਬਣ ਕੇ ਜਾਣ ਵਾਲੇ ਨੌਜਵਾਨਾਂ ਨੂੰ ਪੰਨੂ ਐਂਡ ਕੰਪਨੀ ਸੰਭਾਲ ਰਹੀ ਹੈ। ਇਹ ਅੰਕੜਾ ਹਜ਼ਾਰਾਂ ਤੱਕ ਪਹੁੰਚ ਗਿਆ ਹੈ। ਪੰਜਾਬ ਵਿੱਚ ਸਿੱਖ ਆਗੂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਾਰਨ ਅਜਿਹੇ ਮੁੱਦੇ ਪੈਦਾ ਹੋ ਰਹੇ ਹਨ।

LEAVE A RESPONSE

Your email address will not be published. Required fields are marked *