The News Post Punjab

Punjab Weather: ਪੰਜਾਬ ਦੇ ਇਸ ਜ਼ਿਲ੍ਹੇ ’ਚ ਤਾਪਮਾਨ 36 ਡਿਗਰੀ ਤੋਂ ਪਾਰ, ਜਾਣੋ ਕਿਹੜੇ-ਕਿਹੜੇ ਸ਼ਹਿਰ ਝੱਲਣਗੇ ਗਰਮੀ ਦੀ ਮਾਰ ?

ਪੰਜਾਬ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੂਰੁ ਕਰ ਦਿੱਤਾ ਹੈ। ਇਸ ਸਮੇਂ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ 0.1 ਡਿਗਰੀ ਦੇ ਵਾਧੇ ਨਾਲ ਇਹ ਆਮ ਨਾਲੋਂ 2.5 ਡਿਗਰੀ ਵੱਧ ਪਹੁੰਚ ਗਿਆ ਹੈ। ਪੰਜਾਬ ਵਿੱਚ ਸਭ ਤੋਂ ਵੱਧ 36.1 ਡਿਗਰੀ ਤਾਪਮਾਨ ਪਟਿਆਲਾ ਵਿੱਚ ਦਰਜ ਕੀਤਾ ਗਿਆ। ਪਟਿਆਲਾ ਵਿੱਚ ਪਾਰਾ ਆਮ ਨਾਲੋਂ 4 ਡਿਗਰੀ ਵੱਧ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਹਾਲ ਇਹ ਆਮ ਦੇ ਕਰੀਬ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ 13.5 ਡਿਗਰੀ ਦਰਜ ਕੀਤਾ ਗਿਆ।

ਇਨ੍ਹਾਂ ਸ਼ਹਿਰਾਂ ਵਿੱਚ ਗਰਮੀ ਦਾ ਕਹਿਰ 

ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 33.0 ਡਿਗਰੀ (ਆਮ ਨਾਲੋਂ 1.8 ਡਿਗਰੀ ਵੱਧ), ਲੁਧਿਆਣਾ ਵਿੱਚ 34.0 ਡਿਗਰੀ (ਆਮ ਨਾਲੋਂ ਦੋ ਡਿਗਰੀ ਵੱਧ), ਪਠਾਨਕੋਟ 34.5, ਫਰੀਦਕੋਟ 34.5, ਗੁਰਦਾਸਪੁਰ 32.8 ਅਤੇ ਐਸਬੀਐਸ ਨਗਰ ਵਿੱਚ 33.1 ਡਿਗਰੀ ਰਿਹਾ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 16.1 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.8 ਡਿਗਰੀ ਵੱਧ ਸੀ। ਲੁਧਿਆਣਾ ਵਿੱਚ 16.6 (ਆਮ ਤੋਂ 1.5 ਡਿਗਰੀ ਵੱਧ), ਪਟਿਆਲਾ ਵਿੱਚ 18.0 (ਆਮ ਨਾਲੋਂ 1.0 ਡਿਗਰੀ ਵੱਧ), ਪਠਾਨਕੋਟ ਵਿੱਚ 15.9, ਬਠਿੰਡਾ ਵਿੱਚ 17.0, ਫਰੀਦਕੋਟ ਵਿੱਚ 16.1, ਬਰਨਾਲਾ ਵਿੱਚ 16.2, ਫਿਰੋਜ਼ਪੁਰ ਵਿੱਚ 14.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ 

ਫਿਲਹਾਲ ਆਉਣ ਵਾਲੇ ਸਮੇਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਆਈਐਮਡੀ ਨੇ 9 ਅਪ੍ਰੈਲ ਤੱਕ ਉੱਤਰ-ਪੂਰਬੀ ਭਾਰਤ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

Exit mobile version