The News Post Punjab

Punjab Politics: ਔਰਤਾਂ ਨੂੰ 1000 ਨਹੀਂ ਸਗੋਂ 1100 ਦੇਵੇਗੀ ਮਾਨ ਸਰਕਾਰ, ਪੰਜਾਬੀਆਂ ਦੀਆਂ ਮੋਟਰਾਂ ਹੀ ਕੱਢਣਗੀਆਂ ਪੈਸੇ, ਜਾਣੋ ਕਿਵੇਂ ?

ਪੰਜਾਬ ਦੀਆਂ ਚੋਣਾਂ ਸਿਖਰਾਂ ਉੱਤੇ ਹਨ ਤੇ ਇਸ ਮੌਕੇ ਆਮ ਆਦਮੀ ਪਾਰਟੀ ਆਪਣੇ ਵੱਲੋਂ ਕੀਤੇ ਗਏ ਕੰਮਾਂ ਦੇ ਉੱਤੇ ਵੋਟਾਂ ਮੰਗ ਰਹੀ ਹੈ ਜਦੋਂ ਕਿ ਦੂਜੀਆਂ ਪਾਰਟੀਆਂ ਭਗਵੰਤ ਮਾਨ(Bhagwant Mann) ਦੀ ਵਾਅਦਾਖ਼ਿਲਾਫ਼ੀ ਦਾ ਜ਼ਿਕਰ ਕਰਕੇ ‘ਬਦਲਾਅ’ ਦੀ ਮੰਗ ਰਹੀਆਂ ਹਨ। ਇਸ ਮੌਕੇ ਔਰਤਾਂ ਨੂੰ 1 ਹਜ਼ਾਰ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਦਾ ਸਭ ਤੋਂ ਵੱਧ ਜ਼ਿਕਰ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਗਾਰੰਟੀ ਪੂਰੀ ਕਰਨਗੇ ਪਰ ਇਸ ਨਾਲ ਖਜ਼ਾਨੇ ਉੱਤੇ ਕੋਈ ਵਾਧੂ ਬੋਝ ਨਹੀਂ ਪਵੇਗਾ।

ਪ੍ਰਾਈਮ ਏਸ਼ੀਆ ਟੀਵੀ ਚੈਨਲ ਨਾਲ ਰਾਬਤਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਰੋਡ ਮੈਪ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਹੈ ਖੇਤਾਂ ਤੱਕ ਨਹਿਰਾਂ ਦਾ ਪਾਣੀ ਪਹੁੰਚਾਉਣਾ, ਜਿਸ ਨਾਲ ਪੰਜਾਬ ਦਾ ਪਾਣੀ ਵੀ ਉੱਪਰ ਆਵੇਗਾ ਤੇ ਅੰਦਾਜ਼ਾ ਹੈ ਕਿ ਇਸ ਨਾਲ 10 ਲੱਖ ਟਿਊਬਵੈਲ ਬੰਦ ਹੋ ਜਾਣਗੇ। ਜਿਸ ਦਾ ਮਤਲਬ ਧਰਤੀ ਤੋਂ ਪਾਣੀ ਕੱਢਣਾ ਵੀ ਬੰਦ ਜੋ ਜਾਵੇਗਾ।

ਮਾਨ ਨੇ ਕਿਹਾ ਕਿ  ਸਰਕਾਰ 18000 ਕਰੋੜ ਦੀ ਸਬਸਿਡੀ ਝੋਨੇ ਦੇ 90 ਦਿਨਾਂ ਦੇ ਸੀਜ਼ਨ ਲਈ ਬਿਜਲੀ ਬੋਰਡ ਨੂੰ ਦਿੰਦੀ ਹੈ ਤੇ ਜੇ 10 ਲੱਖ ਮੋਟਰਾਂ ਬੰਦ ਹੋ ਗਈਆਂ ਤਾਂ ਜਿਸ ਨਾਲ 10 ਤੋਂ 12 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਵੇਗੀ। ਇਸ ਮੌਕੇ ਮਾਨ ਨੇ ਜ਼ਿਕਰ ਕਰਦਿਆਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਦਿੱਤੇ ਜਾਣੇ ਹਨ ਉਸ ਦਾ ਕੁੱਲ ਖ਼ਰਚ 5500 ਕਰੋੜ ਹੈ, ਮਾਨ ਨੇ ਕਿਹਾ ਕਿ ਇਸ ਦਾ ਖ਼ਰਚਾ ਉਸ ਵਿੱਚੋਂ ਹੀ ਕੱਢਿਆ ਜਾਵੇਗਾ। ਮਾਨ ਨੇ ਜਦੋਂ ਇੱਕ ਵਾਰ ਸਕੀਮ ਸ਼ੁਰੂ ਹੋ ਗਈ ਤਾਂ ਇਸ ਨੂੰ ਬਾਅਦ ਵਿੱਚ ਬੰਦ ਨਹੀਂ ਕੀਤਾ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਨਹਿਰੀ ਪਾਣੀ ਦੇ ਕੇ ਜੋ ਉਸ ਵਿੱਚੋਂ ਬਿਜਲੀ ਦੀ ਸਬਸਿਡੀ ਦਾ ਪੈਸਾ ਬਚੇਗਾ ਉਸ ਨਾਲ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਹੈ ਉਹ 1000 ਰੁਪਏ ਦੀ ਥਾਂ 1100 ਰੁਪਏ ਸ਼ਗਨ ਦੇ ਤੌਰ ਉੱਤੇ ਦੇਣਾ ਹੈ।

Exit mobile version