Punjab Politics: ਆਪ ਨੇ ਸ਼ੇਅਰ ਕੀਤੀ ਨਵਜੋਤ ਸਿੱਧੂ ਦੀ ਸ਼ਾਇਰੀ, ਕਿਹਾ-ਨਹੀਂ ਦਬਦਾ ਪੰਜਾਬ ਦਾ ਪੁੱਤ
ਪੰਜਾਬ ਵਿੱਚ ਤਾਪਮਾਨ ਦੇ ਨਾਲ ਨਾਲ ਹੁਣ ਸਿਆਸੀ ਪਾਰਾ ਵੀ ਸਿਖਰਾਂ ਉੱਤੇ ਹੈ। ਇਸ ਮੌਕੇ ਵਿਰੋਧੀਆਂ ਉੱਤੇ ਨਿਸ਼ਾਨਾਂ ਸਾਧਣ ਦੀ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ। ਇਸ ਮੌਕੇ ਹਰ ਪਾਰਟੀ ਜ਼ੋਰ ਲਾ ਰਹੀ ਹੈ ਕਿਵੇਂ ਨਾ ਕਿਵੇਂ ਵਿਰੋਧੀਆਂ ਨੂੰ ਨੀਂਵਾ ਦਿਖਾਇਆ ਜਾਵੇ।
ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਤੋਂ ਦੂਰੀ ਬਣਾ ਕੇ ਬੈਠੇ ਨਵਜੋਤ ਸਿੰਘ ਸਿੱਧੂ ਦੀ ਸ਼ਾਇਰੀ ਵਾਲੀ ਵੀਡੀਓ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਉਬਾਲ ਆਇਆ ਹੈ।
ਹੁਣ ਦੱਸ ਦੀਈਏ ਕਿ ਆਖ਼ਰ ਇਸ ਵੀਡੀਓ ਵਿੱਚ ਕੀ ਹੈ। ਦਰਅਸਲ ਵਿੱਚ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ ਕਿ ਇਕੱਲਾ ਆਦਮੀ ਖੜ੍ਹਾ ਹੈ, ਜਦੋਂ ਤੱਕ ਉਹ ਖੜ੍ਹਾ ਹੈ ਉਹ ਅੰਗਦ ਦਾ ਪੈਰ ਹੈ ਛੇਤੀ ਉੱਠੇਗਾ ਨਹੀਂ।
ਇਸ ਸ਼ਾਇਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪ ਦੇ ਪ੍ਰਚਾਰ ਵਾਲੇ ਵੀਡੀਓ ਜੋੜ ਦਿੱਤੇ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਵੀ ਸ਼ਾਮਲ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਆਪ ਨੇ ਲਿਖਿਆ, ਬੋਲ ਤਾਂ ਸਹੀ ਰਿਹਾ ਹੈ, ਨਹੀਂ ਦਬਦਾ ਪੰਜਾਬ ਦਾ ਪੁੱਤ,ਲੋਕਾਂ ਦਾ ਮਾਨ
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਆਈਪੀਐਲ ਵਿੱਚ ਕੁਮੈਂਟਰੀ ਕਰ ਰਹੇ ਹਨ। ਸਿੱਧੂ ਨੇ ਇਸ ਬਾਰ ਲੋਕ ਸਭਾ ਚੋਣਾਂ ਵਿੱਚ ਇੱਕ ਵਾਰ ਵੀ ਕਾਂਗਰਸ ਲਈ ਪ੍ਰਚਾਰ ਨਹੀਂ ਕੀਤਾ ਹੈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਸਿੱਧੂ ਛੇਤੀ ਹੀ ਅੰਮ੍ਰਿਤਸਰ ਵਿੱਚ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।