The News Post Punjab

Punjab News: ਸੋਸ਼ਲ ਮੀਡੀਆ ‘ਤੇ ਖਾ.ਲਿ.ਸ.ਤਾ.ਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪੰਜਾਬ ਅੰਦਰ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਐਨਆਈਏ ਦੇ ਨਿਸ਼ਾਨੇ ਉਪਰ ਖਾਲਿਸਤਾਨ ਪੱਖੀ ਵਿਚਾਰਧਾਰਾ ਦੇ ਲੋਕਾਂ ਉਪਰ ਹੈ। ਕੇਂਦਰੀ ਏਜੰਸੀ ਸੋਸ਼ਲ ਮੀਡੀਆ ਉਪਰ ਵੀ ਨਜ਼ਰ ਅੱਖ ਰੱਖ ਰਹੀ ਹੈ। ਇਸ ਲਈ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ

ਦਰਅਸਲ ਐਨਆਈਏ ਦੀ ਟੀਮ ਨੇ ਅੱਜ (ਸ਼ੁੱਕਰਵਾਰ) ਸਵੇਰੇ ਮੋਗਾ ਵਿੱਚ ਰੇਡ ਕੀਤੀ। ਇਹ ਟੀਮ ਪਿੰਡ ਬਿਲਾਸਪੁਰ ਸਥਿਤ ਕੁਲਵੰਤ ਸਿੰਘ (42) ਦੇ ਘਰ ਪਹੁੰਚੀ। ਚਰਚਾ ਹੈ ਕਿ ਐਨਆਈਏ ਨੇ ਇਸ ਲਈ ਰੇਡ ਕੀਤੀ ਕਿਉਂਕਿ ਕੁਲਵੰਤ ਸਿੰਘ ਸੋਸ਼ਲ ਮੀਡੀਆ ‘ਤੇ ਖਾਲਿਸਤਾਨ ਦੀ ਵਿਚਾਰਧਾਰਾ ਨਾਲ ਜੁੜੀਆਂ ਪੋਸਟਾਂ ਪਾਉਂਦਾ ਸੀ।

ਸੂਤਰਾਂ ਮੁਤਾਬਕ NIA ਦੀ ਟੀਮ ਨੇ ਕੁਲਵੰਤ ਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਕਿਸੇ ਨੂੰ ਵੀ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। NIA ਦੀ ਟੀਮ ਕੁਲਵੰਤ ਸਿੰਘ ਨਾਲ ਜੁੜੀ ਹਰ ਗੱਲ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸਥਾਨਕ ਥਾਣੇ ਦੀ ਪੁਲਿਸ ਵੀ ਮੌਜੂਦ ਰਹੀ।

ਹਾਸਲ ਜਾਣਕਾਰੀ ਮੁਤਾਬਕ ਕੁਲਵੰਤ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਹ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਕੰਮ ਕਰਦਾ ਹੈ। NIA ਦੀ ਟੀਮ ਸਵੇਰੇ 5 ਵਜੇ ਉਸ ਦੇ ਘਰ ਪਹੁੰਚੀ। ਇਸ ਤੋਂ ਬਾਅਦ NIA ਟੀਮ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।

NIA ਟੀਮ ਨੇ ਉਸ ਤੋਂ ਕਰੀਬ ਡੇਢ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਐਨਆਈਏ ਅਧਿਕਾਰੀਆਂ ਵੱਲੋਂ ਮੇਰੇ ਘਰ ਛਾਪਾ ਮਾਰਿਆ ਗਿਆ। ਖਾਲਿਸਤਾਨੀ ਪੋਸਟਾਂ ਪਾਉਣ ਬਾਰੇ ਪੁੱਛਗਿੱਛ ਕੀਤੀ ਗਈ ਤੇ ਮੈਨੂੰ ਭਵਿੱਖ ਵਿੱਚ ਅਜਿਹਾ ਕਰਨ ਤੋਂ ਰੋਕਿਆ ਗਿਆ। ਹਾਸਲ ਜਾਣਕਾਰੀ ਮੁਤਾਬਕ ਕੁਲਵੰਤ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਹ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਕੰਮ ਕਰਦਾ ਹੈ।

Exit mobile version