Breaking News Flash News Punjab

Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ ‘ਤੇ ਤਿੱਖਾ ਹ. /ਮਲਾ

ਅੱਜ ਹੁਸ਼ਿਆਰਪੁਰ ‘ਚ ਵਣ ਮਹੋਤਸਵ ਸਮਾਗਮ ‘ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਨਾਂਅ ਲਏ ਬਿਨਾਂ ਇਕ ਵਾਰ ਫਿਰ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀਆਂ ਗਲਤੀਆਂ ਦੀ ਮੁਆਫੀ ਮੰਗ ਰਹੇ ਹਨ। ਮਾਫ਼ੀ ਗ਼ਲਤੀਆਂ ਲਈ ਹੁੰਦੀ ਹੈ, ਗੁਨਾਹਾਂ ਲਈ ਨਹੀਂ। ਜਾਣਬੁੱਝ ਕੇ ਕੀਤਾ ਜਾਣ ਵਾਲਾ ਗੁਨਾਹ ਹੁੰਦਾ ਹੈ। ਸਾਡੇ ਕੋਲ ਵੀ ਕੇਸ ਚੱਲ ਰਿਹਾ ਹੈ ਤੇ ਨਵੇਂ ਕੁਝ ਸਬੂਤ ਆਏ ਹਨ। ਕੁਝ ਦਿਨਾਂ ਵਿੱਚ ਵੱਡੇ ਖ਼ੁਲਾਸੇ ਹੋਣਗੇ, ਸਾਰਿਆਂ ਦੇ ਅੰਦਰ ਦਰਦ ਹੈ, ਸਜ਼ਾ ਜ਼ਰੂਰ ਮਿਲੇਗੀ।

ਕਿਹਾ ਜਾਂਦਾ ਹੈ ਕਿ ਸਾਡੇ ਇੱਥੇ ਤਿੰਨ ਅਦਾਲਤਾਂ ਹਨ। ਰੱਬ ਤੇ ਲੋਕਾਂ ਦੀ ਅਦਾਲਤ ਨੇ ਤਾਂ ਸਜ਼ਾ ਦੇ ਦਿੱਤੀ ਹੈ। ਜਲਦੀ ਹੀ ਅਦਾਲਤ ਸਜ਼ਾ ਵੀ ਦੇਵੇਗੀ। ਭਾਵੇਂ ਮਹਿੰਗੇ ਵਕੀਲ ਰੱਖ ਕੇ ਕੁਝ ਸਮਾਂ ਬਚ ਜਾਣ ਪਰ ਸਜ਼ਾ ਜ਼ਰੂਰ ਮਿਲੇਗੀ।

 

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਰੇ ਧਰਮਾਂ ਦੀ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਸੀਐਮ ਨੇ ਕਿਹਾ ਕਿ ਜੇਕਰ ਤੁਹਾਨੂੰ ਨਿੰਮ ਤੋਂ ਖੁਸ਼ੀ ਮਿਲਦੀ ਹੈ ਤਾਂ ਮੈਨੂੰ ਇਹ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਮੇਰੀ ਟਾਹਲੀ ਚੰਗੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਹੋਣਾ, ਮੁਖੀ ਹੋਣਾ ਇਹ ਸਭ ਛੋਟੀਆਂ ਗੱਲਾਂ ਹਨ। ਜੇ ਤੁਹਾਡੀ ਸੇਵਾ ਲੱਗ ਜਾਵੇ ਤਾਂ ਇਸ ਤੋਂ ਵੱਡੀ ਸੰਤੁਸ਼ਟੀ ਕੋਈ ਨਹੀਂ ਹੋਵੇਗੀ।

ਇਸ ਦੌਰਾਨ ਮੁੱਖ ਮੰਤਰੀ ਨੇ ਉੱਥੇ ਲਗਾਈ ਗਈ ਪ੍ਰਦਰਸ਼ਨੀ ਦਾ ਦੌਰਾ ਕੀਤਾ ਤੇ ਉਤਪਾਦਾਂ ਦਾ ਜਾਇਜ਼ਾ ਲਿਆ। ਪ੍ਰਦਰਸ਼ਨੀ ਵਿੱਚ ਉਤਪਾਦ ਲੈ ਕੇ ਆਏ ਲੋਕਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ, ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ।

ਦੱਸ ਦਈਏ ਕਿ ਮੁੱਖ ਮੰਤਰੀ ਨੇ ਪੰਜਾਬ ਵਿੱਚ ਮੁਫ਼ਤ ਬਿਜਲੀ ਲੈਣ ਵਾਲੇ ਕਿਸਾਨਾਂ ਨੂੰ ਮੋਟਰ ਦੇ ਆਲੇ-ਦੁਆਲੇ ਘੱਟੋ-ਘੱਟ ਚਾਰ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਸਲਾਹ ਹੈ, ਲੋੜ ਪਈ ਤਾਂ ਕਾਨੂੰਨ ਬਣਾਵਾਂਗੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਹ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਵਾਤਾਵਰਨ ਨਾਲ ਇਸ ਤਰ੍ਹਾਂ ਛੇੜਛਾੜ ਕੀਤੀ ਗਈ ਹੈ ਕਿ ਰੁੱਖਾਂ ਦੀ ਅਣਹੋਂਦ ਕਾਰਨ ਪਹਾੜ ਵੀ ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹ ਰਹੇ ਹਨ।

LEAVE A RESPONSE

Your email address will not be published. Required fields are marked *