The News Post Punjab

Punjab news:ਬੱਚਿਆਂ ਦੇੇ ਹੱਥ ਫੋਨ ਫੜਾਉਣ ਵਾਲੇ ਮਾਪੇ ਪੜ੍ਹ ਲੈਣ ਇਹ ਖ਼ਬਰ, 3 ਸਾਲਾਂ ਬੱਚੀ ਨਾਲ ਵਾਪਰ ਗਿਆ ਹਾ.ਦਸਾ

ਅਕਸਰ ਅੱਜਕਲ੍ਹ ਮਾਪੇ ਬੱਚਿਆਂ ਨੂੰ ਮੋਬਾਈਲ ਫੜਾ ਕੇ ਆਪਣੇ ਕੰਮ ਕਰਦੇ ਰਹਿੰਦੇ ਹਨ ਪਰ ਅਜਿਹਾ ਕਰਨਾ ਕਈ ਵਾਰ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆਇ ਪਿੰਡ ਹਰਦੋਬਠਵਾਲਾ ਤੋਂ, ਜਿਥੇ ਫੋਨ ‘ਤੇ ਵੀਡੀਓ ਵੇਖਦਿਆਂ ਇਕ ਤਿੰਨ ਸਾਲਾ ਬੱਚੀ ਦੇ ਹੱਥ ਵਿੱਚ ਮੋਬਾਈਲ ਫ਼ੋਨ ਫਟ ਗਿਆ। ਲੜਕੀ ਦੇ ਕੱਪੜਿਆਂ ਨੂੰ ਅੱਗ ਲੱਗਣ ਦੇ ਨਾਲ ਉਸ ਦੀਆਂ ਲੱਤਾਂ ਅਤੇ ਪ੍ਰਾਈਵੇਟ ਹਿੱਸਾ 15 ਫੀਸਦੀ ਸੜ ਗਿਆ। ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਮੁਤਾਬਕ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਬੱਚੀ ਦੀ ਮਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਆਪਣਾ ਘਰ ਦਾ ਕੰਮ ਕਰ ਰਹੀ ਸੀ ਅਤੇ ਉਸ ਦਾ ਲੜਕੀ ਟੱਚ ਫ਼ੋਨ ’ਤੇ ਵੀਡੀਓ ਵੇਖ ਰਹੀ ਸੀ। ਇਸ ਦੌਰਾਨ ਅਚਾਨਕ ਹੀ ਬੱਚੀ ਦੇ ਹੱਥ ਵਿੱਚ ਫ਼ੋਨ ਦੀ ਬੈਟਰੀ ਫਟ ਗਈ। ਧਮਾਕੇ ਕਾਰਨ ਮੰਜੇ ‘ਤੇ ਫੈਲੀ ਚਾਦਰ ਵੀ ਥੋੜੀ ਸੜ ਗਈ ਅਤੇ ਲੜਕੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਬੱਚੀ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਵੀ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਮੋਬਾਈਲ ਫ਼ੋਨ ਨਾ ਦੇਣ ਮੋਬਾਇਲ ਫੋਨ ਕਾਰਨ ਕਈ ਵਾਰ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

Exit mobile version