The News Post Punjab

PUNJAB NEWS:ਕਪੂਰਥਲਾ ‘ਚ 3 ਦੁਕਾਨਾਂ ‘ਚੋਂ ਚੋਰੀ, 3 ਲੱਖ ਰੁਪਏ ਦੇ ਮੋਬਾਈਲ ਤੇ ਬ੍ਰਾਂਡੇਡ ਕੱਪੜੇ ਲੈ ਕੇ ਚੋਰ ਹੋਏ ਫਰਾਰ

ਕਪੂਰਥਲਾ ਦੇ ਨਡਾਲਾ ‘ਚ ਦੇਰ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਮੋਬਾਈਲ, ਸਮਾਨ ਅਤੇ ਬ੍ਰਾਂਡੇਡ ਕੱਪੜੇ ਚੋਰੀ ਕਰ ਲਏ। ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਹੈ। ਫਿਲਹਾਲ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਢਿਲਵਾਂ ਦੀ ਪੁਲਸ ਨੇ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Kapurthala 3Shops Theft stolen
ਜਾਣਕਾਰੀ ਅਨੁਸਾਰ ਗੁਲਾਟੀ ਟੈਲੀਕਾਮ ਦੇ ਮਾਲਕ ਅਰੁਣ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਦੀ ਗੁਰਦੁਆਰਾ ਬਾਉਲੀ ਸਾਹਿਬ ਦੇ ਸਾਹਮਣੇ ਮੋਬਾਈਲ ਫ਼ੋਨ ਦੀ ਦੁਕਾਨ ਹੈ  ਅਤੇ ਸਵੇਰੇ 6 ਵਜੇ ਦੇ ਕਰੀਬ ਉਸ ਦਾ ਇੱਕ ਦੋਸਤ ਦੁਕਾਨ ਦੇ ਬਾਹਰੋਂ ਲੰਘ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਮੇਰੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੈ ਤਾਂ ਉਸ ਨੇ ਫੋਨ ਕਰਕੇ ਸੂਚਨਾ ਦਿੱਤੀ। ਜਦੋਂ ਉਸ ਨੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਸ਼ੀਸ਼ੇ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ। ਜਦੋਂ ਮੈਂ ਅੰਦਰ ਗਿਆ ਤਾਂ ਦੇਖਿਆ ਕਿ ਅੰਦਰੋਂ ਮੋਬਾਈਲ ਫੋਨ, ਏਅਰਪੈਡ ਅਤੇ ਹੋਰ ਮਹਿੰਗੇ ਮੋਬਾਈਲ ਉਪਕਰਣ ਗਾਇਬ ਸਨ।
ਉਨ੍ਹਾਂ ਨੁਕਸਾਨ ਬਾਰੇ ਦੱਸਿਆ ਕਿ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਉਸ ਦੀ ਦੁਕਾਨ ਤੋਂ ਚਾਰ-ਪੰਜ ਦੁਕਾਨਾਂ ਦੂਰ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਬੰਟੀ ਗਾਰਮੈਂਟਸ ਦੇ ਮਾਲਕ ਜਗਤਾਰ ਸਿੰਘ ਬੰਟੀ ਵਾਸੀ ਨਡਾਲਾ ਨੇ ਦੱਸਿਆ ਕਿ ਚੋਰਾਂ ਨੇ ਮਹਿੰਗੇ ਬਰਾਂਡ ਦੇ ਰੈਡੀਮੇਡ ਕੱਪੜੇ ਚੋਰੀ ਕਰ ਲਏ ਹਨ। ਜਿਸ ਦੀ ਕੀਮਤ 1.5 ਲੱਖ ਰੁਪਏ ਤੋਂ ਵੱਧ ਹੈ।
Exit mobile version