Breaking News Flash News Punjab

Mohali Building Collapse: ਵਿਆਹ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਸੀ ਪਰਿਵਾਰ, ਬਿਲਡਿੰਗ ਹਾ…/ਦਸੇ ‘ਚ ਵਿਆਹ ਵਾਲੀ ਕੁੜੀ ਦੀ

ਮੋਹਾਲੀ ਦੇ ਸੋਹਾਣਾ ‘ਚ ਬਿਲਡਿੰਗ ਹਾਦਸੇ ਕਾਰਨ ਹਿਮਾਚਲ ਪ੍ਰਦੇਸ਼ ਦੇ ਇੱਕ ਪਰਿਵਾਰ ‘ਚ ਵੀ ਮਾਤਮ ਛਾ ਗਿਆ। ਜੋ ਪਰਿਵਾਰ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ, ਹੁਣ ਉਸੇ ਧੀ ਦੀ ਲਾਸ਼ ਦੀ ਉਡੀਕ ਕਰ ਰਿਹਾ ਹੈ। ਦ੍ਰਿਸ਼ਟੀ ਵਰਮਾ (29) ਵਾਸੀ ਹਿਮਾਚਲ ਪ੍ਰਦੇਸ਼ ਦੀ ਮੌਤ ਹੋ ਗਈ। ਮਲਬੇ ਦੇ ਅੰਦਰੋਂ ਇੱਕ ਹੋਰ ਵਿਅਕਤੀ ਨੂੰ ਵੀ ਬਚਾਇਆ ਗਿਆ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਮੋਹਾਲੀ ਜ਼ਿਲ੍ਹੇ ‘ਚ ਸ਼ਨੀਵਾਰ ਸ਼ਾਮ ਨੂੰ ਇੱਕ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੀ ਇੱਕ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 29 ਸਾਲਾ ਦ੍ਰਿਸ਼ਟੀ ਵਰਮਾ ਵਜੋਂ ਹੋਈ ਹੈ। ਦ੍ਰਿਸ਼ਟੀ ਅਤੇ ਉਸ ਦੀ ਮੰਗੇਤਰ ਹਾਲ ਹੀ ਵਿੱਚ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ, ਪਰ ਇਸ ਹਾਦਸੇ ਨੇ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਚਕਨਾਚੂਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਦ੍ਰਿਸ਼ਟੀ ਵਰਮਾ ਦਾ ਵਿਆਹ ਹਾਲ ਹੀ ਦੇ ਮਹੀਨਿਆਂ ‘ਚ ਤੈਅ ਹੋਇਆ ਸੀ

ਠਿਓਗ ਦੀ ਰਹਿਣ ਵਾਲੀ ਦ੍ਰਿਸ਼ਟੀ ਵਰਮਾ ਦੇ ਪਿਤਾ ਵੀ ਨਹੀਂ ਰਹੇ। ਦ੍ਰਿਸ਼ਟੀ ਦੇ ਪਰਿਵਾਰ ਲਈ ਉਸ ਦੀ ਮੌਤ ਤੋਂ ਬਾਅਦ ਇਹ ਸਭ ਤੋਂ ਦੁਖਦਾਈ ਸਮਾਂ ਹੈ, ਕਿਉਂਕਿ ਉਹ ਪਰਿਵਾਰ ਲਈ ਆਪਣੀ ਧੀ ਦੇ ਵਿਆਹ ਦਾ ਸੁਪਨਾ ਦੇਖ ਰਹੇ ਸਨ। ਦ੍ਰਿਸ਼ਟੀ ਵਰਮਾ ਸ਼ਿਮਲਾ ਦੇ ਸਰਯੂਨ ਹਲਾਈ ਠਿਓਗ ਦੀ ਰਹਿਣ ਵਾਲੀ ਸੀ। ਉਹ ਮਾਰਚ 2025 ਵਿੱਚ ਵਿਆਹ ਕਰਨ ਜਾ ਰਹੇ ਸਨ। ਹੁਣ ਤੱਕ ਮੋਹਾਲੀ ਦੇ ਹਸਪਤਾਲ ‘ਚ ਅਭਿਸ਼ੇਕ ਅਤੇ ਦ੍ਰਿਸ਼ਟੀ ਦੀਆਂ ਦੋ ਲਾਸ਼ਾਂ ਲਿਆਂਦੀਆਂ ਜਾ ਚੁੱਕੀਆਂ ਹਨ

ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਪੰਜਾਬ ਦੇ ਮੋਹਾਲੀ ‘ਚ ਇੱਕ ਬਹੁਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇੱਥੇ ਕੁਝ ਲੋਕ ਮਲਬੇ ਹੇਠਾਂ ਦੱਬੇ ਗਏ। ਐਤਵਾਰ ਸਵੇਰੇ ਇੱਕ ਹੋਰ ਲਾਸ਼ ਬਰਾਮਦ ਹੋਈ। ਇਸ ਤੋਂ ਪਹਿਲਾਂ ਰਾਤ ਨੂੰ ਇੱਕ ਕੁੜੀ ਨੂੰ ਬਾਹਰ ਕੱਢਿਆ ਗਿਆ, ਜੋ ਜ਼ਿੰਦਾ ਸੀ। ਹਾਲਾਂਕਿ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। NDRF ਅਤੇ ਫੌਜ ਦੀਆਂ ਟੀਮਾਂ ਕਰੀਬ 18 ਘੰਟਿਆਂ ਤੋਂ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਸਨ। ਇਸ ਹਾਦਸੇ ‘ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।

LEAVE A RESPONSE

Your email address will not be published. Required fields are marked *