Report -ਬਬਲੂ. ਪੰਜਾਬ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਸਾਰੇ ਵਿਸ਼ਵ ਵਿੱਚ ਮੋਦੀ ਸਰਕਾਰ ਦੇ ਲੋਕ ਭਲਾਈ ਹਿਤ ਕੀਤੇ ਗਏ ਕੰਮਾਂ ਦੀ ਸਲਾਘਾ ਹੋ ਰਹੀ ਹੈ ਜਿਸ ਨਾਲ ਆਲਮੀ ਪੱਧਰ ਤੇ ਦੇਸ਼ ਦਾ ਨਾਮ ਉੱਚਾ ਹੋਇਆ ਹੈ।
ਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਨੇ ਦੇਸ਼ ਨੂੰ ਵੱਡੀ ਉਚਾਈਆਂ ਤੇ ਪਹੁੰਚਾ ਦਿੱਤਾ ਹੈ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਮਾਣ ਹੋਰ ਵਧਿਆ ਹੈ ਤੇ ਅੱਜ ਦੇਸ਼ ਇਸ ਸਥਿਤੀ ਵਿੱਚ ਪਹੁੰਚ ਗਿਆ ਹੈ ਕਿ ਵੱਡੇ ਵੱਡੇ ਤਾਕਤਵਰ ਦੇਸ਼ਾਂ ਦੇ ਲੀਡਰ ਵੀ ਭਾਰਤ ਵੱਲ ਨਿਗਾਹ ਟਿਕਾਈ ਬੈਠੇ ਹਨ।
ਗਿੱਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਵਿਸ਼ਵ ਦੀ ਤੀਸਰੀ ਅਰਥ ਵਿਵਸਥਾ ਦੇ ਰੂਪ ਵਿੱਚ ਉਭਰ ਰਿਹਾ ਹੈ ਜਿਸ ਕਰਕੇ ਦੁਨੀਆਂ ਭਰ ਦੇ ਦੇਸ਼ਾਂ ਦੇ ਲੀਡਰਾਂ ਵੱਲੋਂ ਭਾਰਤ ਨੂੰ ਉਭਰਦੀ ਆਲਮੀ ਸ਼ਕਤੀ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਭਾਵੇਂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਦਾ ਮਾਮਲਾ ਹੋਵੇ ਭਾਵੇਂ ਜੀ -20 ਸ਼ਿਖਰ ਸੰਮੇਲਨ ਦੀ ਸਫਲਤਾ ਦਾ ਮਾਮਲਾ ਹੋਵੇ ਭਾਵੇਂ ਯੂਕਰੇਨ -ਰੂਸ ਯੁਧ ਮੌਕੇ ਭਾਰਤੀ ਲੋਕਾਂ ਨੂੰ ਯੁੱਧ ਬੰਦ ਕਰਾ ਕੇ ਵਾਪਸ ਲਿਆਉਣ ਦਾ ਮਾਮਲਾ ਹੋਵੇ ਭਾਵੇਂ ਰਾਮ ਮੰਦਰ ਬਣਾਉਣ ਦਾ ਮਾਮਲਾ ਹੋਵੇ ਭਾਵੇਂ ਜੀਐਸਟੀ ਵਰਗੇ ਟੈਕਸ ਕਾਨੂੰਨ ਨੂੰ ਲਾਗੂ ਕਰਨ ਦਾ ਮਾਮਲਾ ਹੋਵੇ ਅਜਿਹੇ ਕਈ ਮਸਲਿਆਂ ਵਿੱਚ ਮੋਦੀ ਨੇ ਬੜੀ ਹੀ ਦ੍ਰਿੜ ਇੱਛਾ ਸ਼ਕਤੀ ਨਾਲ ਫੈਸਲੇ ਲਏ ਹਨ ਜਿਨਾਂ ਦੇ ਦੂਰਗਾਮੀ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ।
ਉਹਨਾਂ ਨੇ ਕਿਹਾ ਕਿ ਦੂਰ ਦ੍ਰਿਸ਼ਟੀ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਲਏ ਗਏ ਮੋਦੀ ਸਰਕਾਰ ਦੇ ਫੈਸਲੇ ਕਾਰਨ ਅੱਜ ਆਲਮੀ ਪੱਧਰ ਤੇ ਦੇਸ਼ ਦੀ ਛਵੀ ਇੱਕ ਮਜਬੂਤ ਰਾਸ਼ਟਰ ਵਜੋਂ ਉਭਰ ਕੇ ਸਾਹਮਣੇ ਆਈ ਹੈ ਜਿਸ ਕਰਕੇ ਹੁਣ ਆਲਮੀ ਪੱਧਰ ਤੇ ਵੱਡੇ ਵੱਡੇ ਮੁਲਕਾਂ ਦੇ ਵੱਡੇ ਵੱਡੇ ਲੀਡਰ ਵੀ ਮੋਦੀ ਦੀਆਂ ਯੋਜਨਾਵਾਂ ਅਤੇ ਕੰਮਾਂ ਦੀ ਸ਼ਾਲਾਘਾ ਕਰਦੇ ਨਹੀ ਥੱਕ ਰਹੇ।
ਉਹਨਾਂ ਨੇ ਕਿਹਾ ਕਿ ਮੋਦੀ ਵੱਲੋਂ ਲਏ ਗਏ ਵਿਕਾਸ ਮੁਖੀ ਫੈਸਲਿਆ ਕਾਰਨ ਹੀ ਤੀਸਰੀ ਵਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ