ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਜਾਣ ਪ੍ਰਸ਼ੰਸਕ ਵੀ ਹੈਰਾਨ ਰਹਿ ਜਾਣਗੇ। ਦਰਅਸਲ, ਕਲਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਔਲਖ ਦੇ ਚਿਹਰੇ ਉੱਪਰ ਸੱਟਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਜਿੱਥੇ ਕਲਾਕਾਰ ਦੀ ਅਜਿਹੀ ਹਾਲ ਵੇਖ ਪ੍ਰਸ਼ੰਸਕਾਂ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ, ਉੱਥੇ ਹੀ ਕਈ ਲੋਕਾਂ ਵੱਲੋਂ ਮਨਕੀਰਤ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਹ ਵੀਡੀਓ ਮਨਕੀਰਤ ਔਲਖ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦਿਆਂ ਕਲਾਕਾਰ ਨੇ ਕੈਪਸ਼ਨ ਵਿੱਚ ਲਿਖਿਆ, ਯੂਪੀ ਇਸਦੇ ਨਾਲ ਹੀ ਕਲਾਕਾਰ ਨੇ ਹਾਸੇ ਵਾਲੇ ਇਮੋਜ਼ੀ ਵੀ ਲਗਾਏ ਹਨ। ਦਰਅਸਲ, ਹਰ ਪਾਸੇ ਮਨਕੀਰਤ ਔਲਖ ਦਾ ਇਹ ਵੀਡੀਓ ਛਾਇਆ ਹੋਇਆ ਹੈ। ਅਸਲ ਵਿੱਚ ਇਹ ਵੀਡੀਓ ਉਨ੍ਹਾਂ ਦੇ ਕਿਸੇ ਪ੍ਰੋਜੈਕਟ ਦਾ ਹਿੱਸਾ ਹੈ, ਜਿਸ ਵਿੱਚ ਉਨ੍ਹਾਂ ਦੇ ਚਿਹਰੇ ਉੱਪਰ ਸੱਟਾਂ ਨੂੰ ਵਿਖਾਇਆ ਗਿਆ ਹੈ।
ਇਸਦੇ ਨਾਲ ਹੀ ਮਨਕੀਰਤ ਔਲਖ ਦੀ ਹਾਲਤ ਵੇਖ ਕੇ ਫੈਨਜ਼ ਵੱਲੋਂ ਲਗਾਤਾਰ ਪੋਸਟ ਉੱਪਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਲਾਕਾਰ ਨੂੰ ਟ੍ਰੋਲ ਕਰਦੇ ਹੋਏ ਲਿਖਿਆ,
ਲੱਗਦਾ ਮੂਸੇਵਾਲੇ ਨੇ ਥੱਪੜ ਮਾਰਿਆ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਛੋਟੇ ਸਿੱਧੂ ਨੇ ਮਾਰਿਆ। ਜਦਕਿ ਕਈ ਹੋਰ ਯੂਜ਼ਰਸ ਵੱਲੋਂ ਕਲਾਕਾਰ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ, ਜਿਨ੍ਹਾਂ ‘ਚ ‘ਭਾਬੀ’ ‘ਅੱਠ ਰਫਲਾਂ’, ‘ਕੋਕਾ’, ‘ਗੈਂਗਲੈਂਡ’, ‘ਜੇਲ੍ਹ’, ਸਣੇ ਕਈ ਹੋਰ ਗੀਤ ਸ਼ਾਮਲ ਹਨ। ਫਿਲਹਾਲ ਹਾਲ ਹੀ ਵਿੱਚ ਕਲਾਕਾਰ ਦਾ ਗੀਤ ਕੋਕਾ ਰਿਲੀਜ਼ ਹੋਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ।