The News Post Punjab

Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ! ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?

ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਵੱਡਾ ਦਾਅ ਖੇਡ ਸਕਦੀ ਹੈ। ਇਸ ਨਾਲ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਗਏ ਸੰਸਦ ਮੈਂਬਰ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ ਖੜੀ ਹੋ ਸਕਦੀ ਹੈ। ਕਾਂਗਰਸ ਹਲਕਿਆਂ ਵਿੱਚ ਚਰਚਾ ਹੈ ਕਿ ਰਵਨੀਤ ਬਿੱਟੂ ਦੀ ਕਾਟ ਲਈ ਉਨ੍ਹਾਂ ਦੇ ਹੀ ਚਚੇਰੇ ਭਰਾ ਗੁਰਕੀਰਤ ਸਿੰਘ ਕੋਟਲੀ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਜਾਵੇ।

ਦਰਅਸਲ ਲੋਕ ਸਭਾ ਹਲਕਾ ਲੁਧਿਆਣਾ ਤੋਂ ਹੁਣ ਕਾਂਗਰਸੀ ਉਮੀਦਵਾਰ ਲਈ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਮੀਡੀਆ ਵਿੱਚ ਚਰਚਾ ਇਹ ਹੈ ਕਿ ਇਸ ਵਾਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਰਵਨੀਤ ਬਿੱਟੂ ਦੇ ਮੁਕਾਬਲੇ ਕਾਂਗਰਸ ਉਨ੍ਹਾਂ ਦੇ ਹੀ ਚਾਚੇ ਦੇ ਲੜਕੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਨਾਮ ਸਾਹਮਣੇ ਆ ਰਿਹਾ ਹੈ। ਦੂਜੇ ਪਾਸੇ ਜੇਕਰ ਕਾਂਗਰਸ ਵੱਲੋਂ ਕੋਟਲੀ ਨੂੰ ਲੋਕ ਸਭਾ ਟਿਕਟ ਦੇ ਕੇ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਸ਼ਹਿਰ ਦੀ ਰਾਜਨੀਤੀ ਦੇ ਸਮੀਕਰਨ ਬਦਲ ਜਾਣਗੇ।

ਦੱਸ ਦਈਏ ਕਿ ਗੁਰਕੀਰਤ ਸਿੰਘ ਕੋਟਲੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚਚੇਰੇ ਭਰਾ ਵੀ ਹਨ। ਕੋਟਲੀ ਦੀ ਕਾਂਗਸਰ ਹਾਈਕਮਾਂਡ ’ਚ ਚੰਗੀ ਪਕੜ ਹੈ ਤੇ ਉਨ੍ਹਾਂ ਨੂੰ ਰਾਹੁਲ ਗਾਂਧੀ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਸੂਤਰਾਂ ਅਨੁਸਾਰ ਜੇਕਰ ਬੇਅੰਤ ਸਿੰਘ ਦੇ ਨਾਂ ’ਤੇ ਵੋਟਾਂ ਹਾਸਲ ਕਰਨ ਲਈ ਭਾਜਪਾ ਬਿੱਟੂ ਨੂੰ ਟਿਕਟ ਦੇ ਸਕਦੀ ਹੈ ਤਾਂ ਬੇਅੰਤ ਸਿੰਘ ਦੇ ਨਾਮ ’ਤੇ ਹੀ ਆਪਣਾ ਵੋਟ ਬੈਂਕ ਬਚਾਉਣ ਲਈ ਕਾਂਗਰਸ ਕੋਟਲੀ ’ਤੇ ਦਾਅ ਖੇਡਣ ਦੀ ਤਿਆਰੀ ’ਚ ਹੈ।

ਯਾਦ ਰਹੇ ਗੁਰਕੀਰਤ ਸਿੰਘ ਕੋਟਲੀ ਦੇ ਪਿਤਾ ਤੇਜ ਪ੍ਰਕਾਸ਼ ਸਿੰਘ ਕੋਟਲੀ ਪਾਇਲ ਤੋਂ ਵਿਧਾਇਕ ਰਹਿ ਚੁੱਕੇ ਹਨ। 2012 ’ਚ ਖੰਨਾ ਤੋਂ ਤੇ ਫਿਰ 2017 ’ਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਇਕ ਕੋਟਲੀ ਦੀ ਜਿੱਤ ਹੋਈ ਸੀ। ਕੋਟਲੀ ਨੇ 1992 ’ਚ ਯੂਥ ਕਾਂਗਰਸ ਆਗੂ ਵਜੋਂ ਆਪਣਾ ਰਾਜਸੀ ਸਫ਼ਰ ਸ਼ੁਰੂ ਕੀਤਾ ਸੀ।

Exit mobile version