The News Post Punjab

Ludhiana News: ਪੁਲਿਸ ਦਾ ਵੱਡਾ ਐਕਸ਼ਨ, ਲੁਧਿਆਣਾ ਦੇ 9 ਥਾਣੇਦਾਰ ਬਦਲੇ, ਤੁਰੰਤ ਨਵੀਂ ਥਾਂ ਡਿਉਟੀ ਸੰਭਾਲਣ ਦੇ ਹੁਕਮ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ‘ਤੇ ਬੀਤੀ ਰਾਤ ਕਈ ਥਾਣਿਆਂ ਦੇ ਐਸਐਚਓਜ਼ ਦੇ ਤਬਾਦਲੇ ਕਰ ਦਿੱਤੇ ਗਏ। ਕਈ ਇੰਸਪੈਕਟਰਾਂ ਦੀਆਂ ਨਵੀਆਂ ਥਾਵਾਂ ’ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ ਤੇ ਕਈਆਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਵੱਖ-ਵੱਖ ਥਾਣਿਆਂ ਵਿੱਚ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ।

ਅਧਿਕਾਰੀ ਇਸ ਨੂੰ ਰੁਟੀਨ ਤਬਾਦਲਾ ਦੱਸ ਰਹੇ ਹਨ। ਬਦਲੇ ਗਏ ਅਧਿਕਾਰੀਆਂ ਨੂੰ ਤੁਰੰਤ ਨਵੀਆਂ ਥਾਵਾਂ ‘ਤੇ ਤਾਇਨਾਤ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ 13 ਜੂਨ ਨੂੰ 17 ਦੇ ਕਰੀਬ ਐਸਐਚਓ ਤੇ 3 ਏਐਸਆਈ ਦੇ ਤਬਾਦਲੇ ਕੀਤੇ ਗਏ ਸਨ।

ਬੀਤੀ ਰਾਤ ਜਾਰੀ ਹੁਕਮਾਂ ਵਿੱਚ ਇੰਸਪੈਕਟਰ ਵਿਜੇ ਨੂੰ ਟ੍ਰੈਫਿਕ ਇੰਚਾਰਜ ਦੇ ਅਹੁਦੇ ਤੋਂ ਹਟਾ ਕੇ ਥਾਣਾ ਡਿਵੀਜ਼ਨ ਨੰਬਰ 5 ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਕੁਲਵੰਤ ਕੌਰ ਨੂੰ ਪੁਲਿਸ ਲਾਈਨ ਤੋਂ ਮਹਿਲਾ ਸੈੱਲ ਵਿੱਚ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਪੁਲਿਸ ਲਾਈਨਜ਼ ਤੋਂ ਸੀਆਈਏ-2 ਵਿੱਚ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਨਵਦੀਪ ਸਿੰਘ ਨੂੰ ਪੁਲਿਸ ਲਾਈਨਜ਼ ਤੋਂ ਸੀਆਈਏ-3 ਵਿੱਚ ਤਾਇਨਾਤ ਕੀਤਾ ਗਿਆ ਹੈ।

ਇੰਸਪੈਕਟਰ ਰਾਜੇਸ਼ ਕੁਮਾਰ ਦਾ ਤਬਾਦਲਾ ਸੀਆਈਏ-3 ਤੋਂ ਸੀਆਈਏ-1 ਵਿੱਚ ਕਰ ਦਿੱਤਾ ਗਿਆ ਹੈ। ਇੰਸਪੈਕਟਰ ਜਗਜੀਤ ਸਿੰਘ ਦਾ ਤਬਾਦਲਾ ਥਾਣਾ ਡਿਵੀਜ਼ਨ ਨੰਬਰ 5 ਤੋਂ ਪੁਲਿਸ ਲਾਈਨਜ਼ ਕਰ ਦਿੱਤਾ ਗਿਆ ਹੈ। ਇੰਸਪੈਕਟਰ ਦਵਿੰਦਰ ਕੌਰ ਨੂੰ ਥਾਣੇ ਦੇ ਮਹਿਲਾ ਸੈੱਲ ਤੋਂ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

ਇੰਸਪੈਕਟਰ ਬੇਅੰਤ ਜੁਨੇਜਾ ਦਾ ਤਬਾਦਲਾ ਸੀਆਈਏ-2 ਤੋਂ ਪੁਲਿਸ ਲਾਈਨ ਕਰ ਦਿੱਤਾ ਗਿਆ ਹੈ। ਇੰਸਪੈਕਟਰ ਕੁਲਵੰਤ ਸਿੰਘ ਨੂੰ ਸੀਆਈਏ-1 ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

 

Exit mobile version