ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਉਨ੍ਹਾਂ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਵੀ ਹੋਸ਼ ਉਡਾ ਦਿੱਤੇ ਹਨ। ਦੱਸ ਦਈਏ ਔਜਲਾ ਨੂੰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਹਾਲ ਹੀ ਵਿੱਚ ਗਾਇਕ ਦਾ ਚੰਡੀਗੜ੍ਹ ਦੇ ਸੈਕਟਰ 34 ਵਿਖੇ ਸ਼ੋਅ ਹੋਇਆ ਸੀ ਜਿਸ ਦੌਰਾਨ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸ਼ੋਅ ਦਾ ਆਨੰਦ ਮਾਨਣ ਦੇ ਲਈ ਪਹੁੰਚੇ। ਪਰ ਇਸ ਤੋਂ ਬਾਅਦ ਕੁਝ ਅਜਿਹਾ ਹੋਇਆ ਜਿਸ ਨਾਲ ਹਰ ਪਾਸੇ ਹਲਚਲ ਮੱਚ ਗਈ ਹੈ।
ਦਰਅਸਲ, ਸ਼ੋਅ ਤੋਂ ਕੁੱਝ ਦਿਨ ਬਾਅਦ ਹੀ ਕਰਨ ਔਜਲਾ ਨੂੰ 1.16 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਹੈ। ਦੱਸ ਦਈਏ ਕਿ ਨਗਰ ਨਿਗਮ ਦੇ ਵੱਲੋਂ ਸ਼ੋਅ ਦੇ ਪ੍ਰਬੰਧਕਾਂ ਨੂੰ 1.16 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਸ ਸਬੰਧੀ ਉਹਨਾਂ ਨੇ ਫਾਈਨ ਦਾ ਨੋਟਿਸ ਵੀ ਭੇਜ ਦਿੱਤਾ ਹੈ।
ਜਾਣੋ ਕਿਉਂ ਵਧਾਇਆ ਜਾਏਗਾ ਜੁਰਮਾਨਾ
ਦੱਸਣਯੋਗ ਹੈ ਕਿ 7 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿਖੇ ਗਾਇਕ ਕਰਨ ਔਜਲਾ ਦੇ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ ਅਤੇ ਉਸ ਸ਼ੋਅ ਦੇ ਦੌਰਾਨ ਸ਼ਹਿਰ ਭਰ ਦੇ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਰਡਿੰਗ ਲਗਾਏ ਗਏ ਸਨ, ਜਿਸ ਨੂੰ ਲੈ ਕੇ ਨਗਰ ਨਿਗਮ ਨੇ ਸਖਤ ਕਾਰਵਾਈ ਕੀਤੀ ਹੈ ਅਤੇ ਗਾਇਕ ਨੂੰ ਜੁਰਮਾਨਾ ਲਗਾ ਦਿੱਤਾ ਹੈ। ਦੱਸ ਦਈਏ ਕਿ ਨਗਰ ਨਿਗਮ ਦੇ ਵੱਲੋਂ ਸ਼ੋਅ ਦੇ ਪ੍ਰਬੰਧਕਾਂ ਨੂੰ ਇਹ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਤੈਅ ਸੀਮਾ ਦੇ ਦੌਰਾਨ ਜੁਰਮਾਨਾ ਨਹੀਂ ਭਰਿਆ ਜਾਂਦਾ ਤਾਂ ਇਸ ਜੁਰਮਾਨੇ ਨੂੰ ਵਧਾਇਆ ਵੀ ਜਾ ਸਕਦਾ ਹੈ।
