ਪੰਜਾਬ ’ਚ ਕਿਸਾਨਾਂ ਵਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਯੁੰਕਤ ਕਿਸਾਨ ਮੋਰਚਾ ਦੇ ਨਾਲ ਠੇਕੇ ’ਤੇ ਕੰਮ ਕਰਦੇ ਕੱਚੇ ਕਰਮਚਾਰੀ ਅਤੇ ਵਪਾਰੀ ਵਰਗ ਵੀ ਜੁੜ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਤਾਕਤ ਦੁੱਗਣੀ ਹੋ ਗਈ ਹੈ। ਇਸ ਮੌਕੇ ਪੂਰੇ ਭਾਰਤ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਬੰਦ ਵਾਲੇ ਦਿਨ ਦੁਕਾਨਾ ਖੋਲ੍ਹੀਆਂ ਜਾਣ। ਕਿਉਂਕਿ ਐੱਮ. ਐੱਸ. ਪੀ. (MSP), ਅਗਨੀਵੀਰ ਯੋਜਨਾ ਅਤੇ ਬੇਰੁਜ਼ਗਾਰੀ ਵਰਗੇ ਮੁੱਦੇ ਸ਼ਾਮਲ ਹਨ। ਜਿਸਦੇ ਚੱਲਦਿਆਂ ਦੇਸ਼ ਭਰ ’ਚ ਇਸ ਬੰਦ ਨੂੰ ਸਫ਼ਲ ਬਣਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ।
16 ਫ਼ਰਵਰੀ ਨੂੰ ਕਿਸਾਨਾਂ ਵਲੋਂ ‘ਭਾਰਤ ਬੰਦ’ ਦਾ ਐਲਾਨ, ਕਿਸਾਨਾਂ ਦੀ ਤਾਕਤ ਹੋਈ ਦੁੱਗਣੀ… ਕਰਮਚਾਰੀ ਤੇ ਵਪਾਰੀ ਵੀ ਦੇਣਗੇ ਸਾਥ
