Bollywood India

Esha Deol: ਭਰਤ ਤਖਤਾਨੀ ਨਾਲ ਤਲਾਕ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਈਸ਼ਾ ਦਿਓਲ, ਪੱਤਰਕਾਰਾਂ ਨੂੰ ਦਿੱਤੇ ਪੋਜ਼

ਈਸ਼ਾ ਨੇ ਵਿਆਹ ਦੇ 11 ਸਾਲ ਬਾਅਦ ਭਰਤ ਨੂੰ ਤਲਾਕ ਦੇ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਤਲਾਕ ਦਾ ਐਲਾਨ ਕੀਤਾ ਸੀ। ਤਲਾਕ ਦੇ ਐਲਾਨ ਤੋਂ ਬਾਅਦ ਈਸ਼ਾ ਦਿਓਲ ਪਹਿਲੀ ਵਾਰ ਜਨਤਕ ਤੌਰ ‘ਤੇ ਨਜ਼ਰ ਆਈ ਸੀ। ਉਸ ਨੂੰ ਏਅਰਪੋਰਟ ‘ਤੇ ਦੇਖਿਆ ਗਿਆ। ਈਸ਼ਾ ਨੇ ਏਅਰਪੋਰਟ ‘ਤੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਈਸ਼ਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਡੈਨੀਮ ਦੇ ਨਾਲ ਚਿੱਟੇ ਰੰਗ ਦਾ ਕ੍ਰੌਪ ਟਾਪ ਅਤੇ ਚਿੱਟੇ ਰੰਗ ਦੀ ਕੈਪ ਪਾਈ ਸੀ। ਈਸ਼ਾ ਨੇ ਪਾਪਰਾਜ਼ੀ ਲਈ ਪੋਜ਼ ਦਿੱਤੇ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਜਦੋਂ ਪਾਪਰਾਜ਼ੀ ਨੇ ਈਸ਼ਾ ਨੂੰ ਪੁੱਛਿਆ ਕਿ ਉਹ ਕਿਵੇਂ ਹੈ, ਤਾਂ ਉਸਨੇ ਕਿਹਾ- ‘ਮੈਂ ਠੀਕ ਹਾਂ।’ ਇਸ ਔਖੀ ਘੜੀ ਵਿੱਚ ਈਸ਼ਾ ਦੇ ਨਾਲ ਉਸਦੀ ਮਾਂ ਹੇਮਾ ਮਾਲਿਨੀ ਖੜੀ ਹੈ। ਉਹ ਉਸਦਾ ਖਾਸ ਖਿਆਲ ਰੱਖ ਰਹੀ ਹੈ।

 

 

ਈਸ਼ਾ ਅਤੇ ਭਰਤ ਦਾ ਵਿਆਹ ਸਾਲ 2012 ‘ਚ ਹੋਇਆ ਸੀ। ਈਸ਼ਾ ਅਤੇ ਭਰਤ ਨੇ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ। ਈਸ਼ਾ ਅਤੇ ਭਰਤ ਦੀਆਂ ਦੋ ਬੇਟੀਆਂ ਹਨ। ਜੋ ਤਲਾਕ ਤੋਂ ਬਾਅਦ ਈਸ਼ਾ ਨਾਲ ਰਹਿ ਰਹੀ ਹੈ।

ਈਸ਼ਾ ਦਿਓਲ ਕਰ ਸਕਦੀ ਹੈ ਸਿਆਸਤ ‘ਚ ਐਂਟਰੀ?
ਹਾਲ ਹੀ ‘ਚ ਈਸ਼ਾ ਦੀ ਮਾਂ ਹੇਮਾ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਧੀ ਈਸ਼ਾ ਤੇ ਅਹਾਨਾ ਦਿਓਲ ਨੂੰ ਰਾਜਨੀਤੀ ‘ਚ ਕਾਫੀ ਦਿਲਚਸਪੀ। ਉਨ੍ਹਾਂ ਦੀ ਧੀ ਈਸ਼ਾ ਵੀ ਸਿਆਸਤ ‘ਚ ਐਂਟਰੀ ਦਾ ਮਨ ਬਣਾ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਉਹ ਲੋਕਸਭਾ ਚੋਣਾਂ ਲੜਦੀ ਹੈ ਜਾਂ ਨਹੀਂ।

 

LEAVE A RESPONSE

Your email address will not be published. Required fields are marked *