The News Post Punjab

Elante Mall ‘ਚ ਪਿੱਲਰ ਦੀਆਂ ਟਾਈਲਾਂ ਟੁੱ.ਟ ਕੇ ਡਿੱ.ਗੀਆਂ, ਬਾਲ ਕਲਾਕਾਰ ਮਾਈਸ਼ਾ ਦੀਕਸ਼ਿਤ ਹੋਈ ਜ਼..ਖ.ਮੀ

ਚੰਡੀਗੜ੍ਹ ਦੇ ਏਲਾਂਟੇ ਮਾਲ ‘ਚ ਵੱਧ ਅਹਦਸ ਵਾਪਰਿਆ। ਮਾਲ ਵਿੱਚ ਪਿੱਲਰ ਦੀਆਂ ਟਾਈਲਾਂ ਟੁੱਟ ਕੇ ਡਿੱਗੀ ਗਈਆਂ, ਜਿਸ ‘ਚ 13 ਸਾਲਾ ਬਾਲ ਅਦਾਕਾਰਾ ਮਾਈਸ਼ਾ ਦੀਕਸ਼ਿਤ ਅਤੇ ਉਸ ਦੀ ਮਾਸੀ ਜ਼ਖਮੀ ਹੋ ਗਏ। ਅਦਾਕਾਰਾ ਆਪਣੇ ਪਰਿਵਾਰ ਨਾਲ ਮਾਲ ਵਿੱਚ ਜਨਮਦਿਨ ਮਨਾਉਣ ਗਈ ਸੀ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਨਾਲ ਹੀ ਮਾਲ ਦੇ ਖੰਭੇ ਤੋਂ ਟਾਈਲਾਂ ਡਿੱਗਣ ਕਾਰਨ ਟਾਈਲਾਂ ਉਖੜਨ ਵਾਲੀ ਥਾਂ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਮਾਈਸ਼ਾ ਨੇ ਟੀਵੀ ਸੀਰੀਅਲ ਸਿਲਸਿਲਾ ਬਦਲਤੇ ਰਿਸ਼ਤੋਂ ਕਾ, ਜਗ ਜਨਨੀ ਮਾਂ ਵੈਸ਼ਨੋ ਦੇਵੀ-ਕਹਾਨੀ ਮਾਤਰਾਨੀ ਕਿ ਵਿੱਚ ਕੰਮ ਕੀਤਾ ਹੈ। ਮਾਈਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਹੁਤ ਵਿਅਸਤ ਹੈ। ਉਹ ਕਈ ਟੀਵੀ ਡਰਾਮਿਆਂ, ਇਸ਼ਤਿਹਾਰੀ ਫ਼ਿਲਮਾਂ ਵਿੱਚ ਕੰਮ ਕਰ ਰਹੀ ਹੈ। ਉਸਨੇ ਦੱਸਿਆ ਕਿ ਲੜਕੀ ਨੇ 1 ਅਕਤੂਬਰ ਤੋਂ ਇੱਕ ਨਵੇਂ ਪ੍ਰੋਜੈਕਟ ਲਈ ਸ਼ੂਟ ਕਰਨਾ ਸੀ। ਪਰ ਹੁਣ ਕੁਝ ਸਮਾਂ ਲੱਗੇਗਾ। ਲੜਕੀ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ।

ਏਲਾਂਟੇ ਮਾਲ ਦੇ ਪ੍ਰਬੰਧਕਾਂ ਨੇ ਇਸ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਘਟਨਾ ਤੋਂ ਬਾਅਦ ਪੀੜਤਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਹ ਜਾਂਚ ਵਿੱਚ ਅਧਿਕਾਰੀਆਂ ਨੂੰ ਸਹਿਯੋਗ ਕਰ ਰਹੇ ਹਨ। ਮਾਲ ਦੀ ਅੰਦਰੂਨੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਦੂਜੇ ਪਾਸੇ ਇੰਸਪੈਕਟਰ ਜਸਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ। ਦੋਵੇਂ ਠੀਕ ਹਨ।

 

Exit mobile version