Breaking News Flash News Punjab

Diljit Dosanjh: ਦਿਲਜੀਤ ਦੇ ਸ਼ੋਅ ਨੂੰ ਮਿਲੀ ਮਨਜ਼ੂਰੀ ਪਰ ਭਰਨੇ ਪੈਣਗੇ 20 ਲੱਖ 65 ਹਜ਼ਾਰ ਰੁਪਏ

ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੀ ਰਾਤ ਨੂੰ ਲੁਧਿਆਣਾ ਸਥਿਤ ਪੀਏਯੂ ਦੇ ਫੁੱਟਬਾਲ ਗਰਾਊਂਡ ਵਿੱਚ ਲਾਈਵ ਕੰਸਰਟ ਕਰਕੇ ਨਵੇਂ ਸਾਲ ਦਾ ਜਸ਼ਨ ਮਨਾਉਣਗੇ। ਮੁੰਬਈ ਤੋਂ ਦਿਲਜੀਤ ਦੀ ਟੀਮ ਪਿਛਲੇ ਦੋ ਦਿਨਾਂ ਤੋਂ ਪੀਏਯੂ ਵਿੱਚ ਹੈ। ਪ੍ਰੋਗਰਾਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦਿਲਜੀਤ ਦੇ ਸ਼ੋਅ ਲਈ ਪ੍ਰਸ਼ਾਸਨਿਕ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ।

ਹਾਸਲ ਜਾਣਕਾਰੀ ਮੁਤਾਬਕ ਦਿਲਜੀਤ ਪੂਰੇ ਸ਼ੋਅ ਲਈ ਪ੍ਰਸ਼ਾਸਨ ਨੂੰ 20 ਲੱਖ 65 ਹਜ਼ਾਰ ਰੁਪਏ ਦੇਣਗੇ। ਤਿੰਨ ਦਿਨਾਂ ਲਈ ਜ਼ਮੀਨ ‘ਤੇ ਟੈਂਟ ਆਦਿ ਲਗਾਉਣ ਤੇ ਸੈੱਟਅੱਪ ਲਈ ਕੁੱਲ 4.50 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਛੇ ਦਿਨਾਂ ਲਈ ਪੂਰੇ ਸੈੱਟਅੱਪ ਲਈ 9 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ। 21 ਦਸੰਬਰ ਨੂੰ ਸ਼ੋਅ ਦੇ ਦਿਨ ਦਾ ਕਿਰਾਇਆ 2.50 ਲੱਖ ਰੁਪਏ ਹੈ। 18 ਫੀਸਦੀ ਜੀਐਸਟੀ ਮੁਤਾਬਕ ਦਿਲਜੀਤ 3 ਲੱਖ 15 ਹਜ਼ਾਰ ਰੁਪਏ ਦੇਣਗੇ।

ਪਤਾ ਲੱਗਾ ਹੈ ਕਿ ਅੱਜ ਪੀਏਯੂ ਪ੍ਰਬੰਧਕਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਸ਼ੋਅ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 31 ਦਸੰਬਰ ਨੂੰ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਖੁਦ ਲਗਾਤਾਰ ਪੀਏਯੂ ਦਾ ਦੌਰਾ ਕਰਕੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖ ਰਹੇ ਹਨ। ਉਧਰ, ਸ਼ਹਿਰ ਵਿੱਚ ਦਿਲਜੀਤ ਦੇ ਸ਼ੋਅ ਤੇ ਕੰਸਰਟ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। ਟਿਕਟਾਂ ਕਈ ਗੁਣਾ ਵੱਧ ਭਾਅ ‘ਤੇ ਵੇਚੀਆਂ ਜਾ ਰਹੀਆਂ ਹਨ।

ਉਮੀਦ ਹੈ ਕਿ ਇਸ ਸ਼ੋਅ ‘ਚ ਕਰੀਬ 60 ਤੋਂ 70 ਹਜ਼ਾਰ ਲੋਕ ਸ਼ਾਮਲ ਹੋਣਗੇ। ਸੜਕਾਂ ‘ਤੇ 20 ਹਜ਼ਾਰ ਤੋਂ ਵੱਧ ਵਾਹਨ ਪੁੱਜਣਗੇ, ਜਿਸ ਕਾਰਨ ਫਿਰੋਜ਼ਪੁਰ ਰੋਡ ‘ਤੇ ਜਾਮ ਹੋਣਾ ਤੈਅ ਹੈ। ਇਸ ਲਈ ਪੁਲਿਸ ਨੇ ਪਹਿਲਾਂ ਹੀ ਪਲਾਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਵੀ ਦਿਲਜੀਤ ਦੇ ਸ਼ੋਅਰ ਦੌਰਾਨ ਟ੍ਰੈਫਿਕ ਦੀ ਦਿੱਕਤ ਆਈ ਸੀ। ਇਸ ਤੌਂ ਇਲਾਵਾ ਦਿਲਜੀਤ ਦੇ ਸ਼ੋਅ ਵਿੱਚ 150 ਦੇ ਕਰੀਬ ਫੋਨ ਚੋਰੀ ਹੋਏ ਸੀ। ਇਸ ਲਈ ਪੁਲਿਸ ਅਲਰਟ ਰਹੇਗੀ।

LEAVE A RESPONSE

Your email address will not be published. Required fields are marked *