The News Post Punjab

CM ਭਗਵੰਤ ਮਾਨ ਦੇ ਨਾਨਕੇ ਘਰ ਹੋਈ ਚੋਰੀ, ਲੱਖਾਂ ਰੁਪਏ ਦਾ ਸੋਨ ਲੈ ਕੇ ਹੋਏ ਫਰਾਰ, ਕੇਜਰੀਵਾਲ ਦੀ ਭੂਆ ਦੇ ਘਰ ਵੀ ਹੋਈ ਸੀ ਚੋਰੀ

ਸੁਨਾਮ ਦੇ ਜਗਤਪੁਰਾ ਵਿੱਚ ਬੀਤੀ ਰਾਤ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਨਾਨਕਾ ਪਰਿਵਾਰ ਦੇ ਘਰ ਚੋਰੀ ਹੋ ਗਈ। ਪੀੜਤ ਪਰਿਵਾਰ ਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ‘ਚੋਂ ਲਗਪਗ 17 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਪੁਲੀਸ (Police) ਤੋਂ ਸੀਸੀਟੀਵੀ ਕੈਮਰੇ (CCTV) ਦੀ ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰਨ ਅਤੇ ਜਲਦੀ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਬੀਤੀ ਰਾਤ 11 ਵਜੇ ਤੋਂ ਸਵੇਰ ਦੇ ਦੋ ਵਜੇ ਤੱਕ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਬਾਰੇ ਸੂਚਨਾ ਮਿਲਣ ਮਗਰੋਂ ਮੌਕੇ ‘ਤੇ ਪੁੱਜੀ ਪੁਲੀਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਕਰ ਲਿਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਨਾਨਕਾ ਪਰਿਵਾਰ ਹੈ ਜਿੱਥੇ ਚੋਰੀ ਹੋਈ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ (Arvind Kejriwal) ਦੇ ਚਚੇਰੇ ਭਰਾ ਦੇ ਘਰ ਅਬੋਹਰ ਵਿੱਚ ਵੀ ਚੋਰੀ ਹੋਈ ਸੀ। ਕੇਜਰੀਵਾਲ ਦੀ ਭੂਆ ਦੇ ਮੁੰਡੇ ਮਹਿੰਦਰ ਬਿੰਦਲ ਦੇ ਘਰ ਚੋਰੀ ਹੋ ਗਈ ਸੀ।

ਇੱਥੇ ਚੋਰ ਨੂੰ ਮੌਕੇ ’ਤੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਕੇਜਰੀਵਾਲ ਦੇ ਚਚੇਰੇ ਭਰਾ ਮਹਿੰਦਰ ਬਿੰਦਲ ਅਬੋਹਰ, ਗਲੀ ਨੰ 1 ਦੇ ਨਾਲ ਘਰ ਹੈ। ਪਿਛਲੇ ਹਫ਼ਤੇ ਦਿਨ-ਦਿਹਾੜੇ ਇੱਕ ਚੋਰ ਆ ਗਿਆ। ਇਹ ਚੋਰ ਘਰ ਦੀ ਕੰਧ ਟੱਪਕੇ ਤੇ ਸ਼ੀਸ਼ਾ ਤੋੜਕੇ ਮਕਾਨ ਅੰਦਰ ਦਾਖਲ ਹੋਇਆ, ਜਿਸ ਨੇ ਮਕਾਨ ’ਚੋਂ ਟੂਟੀਆਂ ਵਗੈਰਾ ਚੋਰੀ ਕੀਤੀਆਂ ਤੇ ਭੱਜਣ ਸਮੇਂ ਸ਼ੀਸ਼ਾ ਲੱਗਣ ਕਾਰਨ ਲਹੂ-ਲੁਹਾਨ ਹੋ ਗਿਆ।

 

Exit mobile version