The News Post Punjab

CHARANJEET CHANNI NEWS:ਸਾਬਕਾ CM ਚਰਨਜੀਤ ਚੰਨੀ ਨੂੰ ਜਾ ਨੋਂ ਮਾ.ਰ.ਨ ਦੀ ਧ.ਮ.ਕੀ, ਮੰਗੀ 2 ਕਰੋੜ ਦੀ ਫਿਰੌਤੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫ਼ੋਨ ਜ਼ਰੀਏ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਧਮਕੀ ਦੇਣ ਵਾਲੇ ਨੇ ਚਰਨਜੀਤ ਸਿੰਘ ਚੰਨੀ ਕੋਲੋਂ ਦੋ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਹੈ। ਇਸ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਖੁਦ ਦਿੱਤੀ ਗਈ ਹੈ।

ਇਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਸ਼ਖ਼ਸ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਭਾਈ ਜੀ ਨਾਲ ਕਰਵਾਉਂਦਾ ਹਾਂ ਤਾਂ ਚੰਨੀ ਨੇ ਕਿਹਾ ਕਿ ਤੁਸੀਂ ਹੀ ਦੱਸ ਦਿਓ ਕਿ ਕੰਮ ਹੈ। ਫਿਰ ਮੈਨੂੰ ਫ਼ੋਨ ਕਰਨ ਵਾਲੇ ਨੇ ਕਿਹਾ ਕਿ ਦੋ ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਾਨੂੰ ਤੁਰੰਤ ਚਾਹੀਦਾ ਹੈ ਤਾਂ ਚੰਨੀ ਨੇ ਕਿਹਾ ਕਿ ਤੁਸੀਂ ਗਲਤ ਫ਼ੋਨ ਕਰ ਲਿਆ ਹੈ, ਮੇਰੇ ਕੋਲ ਦੋ ਕਰੋੜ ਰੁਪਏ ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਫਿਰੋਤੀ ਮੰਗਣ ਵਾਲੇ ਵੱਲੋਂ ਮੈਸੇਜ ਵੀ ਭੇਜੇ ਗਏ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਸਾਰੇ ਸਕ੍ਰੀਨ ਸ਼ਾਟ ਡੀ. ਜੀ. ਪੀ. ਅਤੇ ਡੀ. ਆਈ. ਜੀ. ਨੂੰ ਵੀ ਭੇਜੇ ਗਏ ਸਨ ਪਰ ਉਨ੍ਹਾਂ ਵੱਲੋਂ ਅੱਜ ਤੱਕ ਮੈਨੂੰ ਇਸ ਮਾਮਲੇ ਸਬੰਧੀ ਕੁਝ ਨਹੀਂ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵਰਗੇ ਬੰਦੇ ਨੂੰ ਕੋਈ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੇ ਹਾਲਾਤ ਕੀ ਹੋਣਗੇ। ਉਨ੍ਹਾਂ ਦੱਸਿਆ ਕਿ ‘ਹਾਲਾਂਕਿ ਜਿਨਾਂ ਵੱਲੋਂ ਮੈਨੂੰ ਫੋਨ ਕੀਤੇ ਜਾ ਰਹੇ ਸੀ ਉਨ੍ਹਾਂ ਨੇ ਮੇਰੇ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਉਸੇ ਦਿਨ ਦੋ ਤੋਂ ਤਿੰਨ ਵਾਰ ਮੈਨੂੰ ਫੋਨ ਆਇਆ ਅਤੇ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੇਰੇ ਕੋਲੋਂ ਤੁਹਾਨੂੰ ਕੁਝ ਨਹੀਂ ਮਿਲੇਗਾ, ਤੁਸੀਂ ਗਲਤ ਜਗ੍ਹਾ ਪੰਗੇ ਲੈ ਰਹੇ ਹੋ, ਇਸ ਨਾਲ ਤੁਹਾਡਾ ਨੁਕਸਾਨ ਹੋਵੇਗਾ.

Exit mobile version