The News Post Punjab

Bhagwant Mann Meets Arvind Kejriwal: ਕੇਜਰੀਵਾਲ ਨਾਲ ਮਿਲਕੇ ਭਾਵੁਕ ਹੋਏ ਮਾਨ,ਕਿਹਾ-ਅੱਖਾਂ ਚੋਂ ਹੰਝੂ ਆ ਗਏ, ਅੱਤਵਾਦੀਆਂ ਵਾਂਗ…

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਵੁਕ ਨਜ਼ਰ ਆਏ। ਮਾਨ ਨੇ ਕਿਹਾ ਕਿ ਦੋ ਮੁੱਖ ਮੰਤਰੀਆਂ ਨੂੰ ਅੱਤਵਾਦੀਆਂ ਵਾਂਗ ਮਿਲਾਇਆ ਗਿਆ ਹੈ ਇਹ ਤਾਨਾਸ਼ਾਹੀ ਦੀ ਹੱਦ ਹੈ।

ਭਗਵੰਤ ਮਾਨ ਨੇ ਕਿਹਾ ਕਿ ਅੱਧੇ ਘੰਟੇ ਤੱਕ ਮੁਲਾਕਾਤ ਹੋਈ ਇਸ ਦੌਰਾਨ ਦਿਲ ਨੂੰ ਬਹੁਤ ਦੁੱਖ ਹੋਇਆ। ਖ਼ਤਰਨਕਾਰ ਅਪਰਾਧੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵੀ ਕੇਜਰੀਵਾਲ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ। ਸ਼ੀਸ਼ੇ ਤੋਂ ਪਾਰ ਫੋਨ ਉੱਤੇ ਗੱਲਬਾਤ ਕਰਵਾਈ ਗਈ। ਸ਼ੀਸ਼ਾ ਵੀ ਗੰਦਾ ਸੀ, ਸ਼ਕਲ ਵੀ ਪੂਰੀ ਤਰ੍ਹਾਂ ਸਾਫ਼ ਨਹੀਂ ਨਜ਼ਰ ਆਉਂਦੀ ਹੈ। ਕੇਜਰੀਵਾਲ ਕੱਟੜ ਇਮਾਨਦਾਰ ਹਨ ਤੇ ਉਨ੍ਹਾਂ ਨਾਲ ਇਹੋ ਜਿਹਾ ਵਰਤਾਓ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਹੱਲਾ ਕਲੀਨਿਕ ਬਣਵਾ ਦਿੱਤੇ ਇਸ ਲਈ ਤੰਗ ਕੀਤਾ ਜਾ ਰਿਹਾ ਹੈ, ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਓਗੇ ਪਰ ਉਨ੍ਹਾਂ ਦੀ ਸੋਚ ਨੂੰ ਕਿੰਝ ਕੈਦ ਕਰੋਗੇ।

ਕੇਜਰੀਵਾਲ ਨੇ ਮੁਲਾਕਾਤ ਦੌਰਾਨ ਕੀ ਕਿਹਾ ?

ਮਾਨ ਨੇ ਕਿਹਾ, “ਇਸ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੇ  ਕਿਹਾ ਕਿ ਮੇਰੀ ਫ਼ਿਕਰ ਨਾ ਕਰੋ, ਇਹ ਦੱਸੋ ਪੰਜਾਬ ਦੇ ਹਲਾਤ ਕਿਹੋ ਜਿਹੇ ਹਨ, ਉੱਥੇ ਸੁਵਿਧਾਵਾਂ ਮਿਲ ਰਹੀਆਂ ਹਨ ਜਾਂ ਨਹੀਂ, ਮੈਂ ਕਿਹਾ ਸਭ ਠੀਕ ਚੱਲ ਰਿਹਾ ਹੈ, ਵਿਧਾਇਕਾਂ ਲਈ ਕਿਹਾ ਹੈ ਕਿ ਮੇਰੀ ਫਿਕਰ ਨਾ ਕਰੋ ਬੱਸ ਲੋਕਾਂ ਲਈ ਕੰਮ ਕਰੋ।” ਉੱਥੇ ਹੀ ਮੀਟਿੰਗ ਚੋਂ ਬਾਅਦ ਸੰਸਦ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਅਗਲੇ ਹਫ਼ਤੇ ਅਰਵਿੰਦ ਕੇਜਰੀਵਾਲ ਦੋ ਮੰਤਰੀਆਂ ਨੂੰ ਬੈਠਕ ਲਈ ਬੁਲਾਉਣਗੇ ਤੇ ਮੁੱਦਿਆਂ ਉੱਤੇ ਚਰਚਾ ਕੀਤੀ ਜਾਵੇਗੀ।

 

ਸੰਜੇ ਸਿੰਘ ਨੇ ਵੀ ਤਿਹਾੜ ਜੇਲ੍ਹ ਪ੍ਰਸ਼ਾਸਨ ਉੱਤੇ ਲਾਏ ਸੀ ਇਲਜ਼ਾਮ

ਦੱਸ ਦਈਏ ਕਿ ਸ਼ਨੀਵਰ ਨੂੰ ਆਪ ਲੀਡਰ ਸੰਜੇ ਸਿੰਘ ਨੇ ਇਲਜ਼ਾਮ ਲਾਇਆ ਸੀ ਤਿਹਾੜ ਪ੍ਰਸ਼ਾਸਨ ਕੇਜਰੀਵਾਲ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਵਿਅਕਤੀਗਤ ਤੌਰ ਉੱਤੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

Exit mobile version