The News Post Punjab

14 ਅਪ੍ਰੈਲ ਦਿਨ ਐਤਵਾਰ ਚੰਦਰ ਨਗਰ ਵਿੱਖੇ ਦਸਵੰਧ ਫਾਉਂਡੇਸ਼ਨ ਵਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ 

ਚੰਦਰ ਨਗਰ ਮੁਰਗੀ ਮੁਹੱਲਾ ਵਿਖੇ ਦਸਵੰਧ ਫਾਉਂਡੇਸ਼ਨ ਵਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ 14 ਅਪ੍ਰੈਲ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਪ੍ਰਧਾਨ ਲਵਲੀ ਕੁਮਾਰ ਨੇ ਕਿਹਾ ਕਿ ਚੰਦਰ ਨਗਰ ਵਿੱਖੇ ਪਹਿਲੀ ਵਾਰ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਉਹਨਾਂ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਵੱਧ ਤੋਂ ਵੱਧ ਸੰਖਿਆਂ ਚ ਖ਼ੂਨਦਾਨ ਕੀਤਾ ਜਾਵੇ ਉਹਨਾਂ ਕਿਹਾ ਮੁਹੱਲੇ ਦੇ ਨੌਜਵਾਨਾਂ ਦੀ ਬਹੁਤ ਦੇਰ ਤੋਂ ਆਸ ਸੀ ਕਿ ਆਪਣੇ ਇਲਾਕੇ ਚ ਖ਼ੂਨਦਾਨ ਕੈਂਪ ਲਗਾਇਆ ਜਾਵੇ ਉਹਨਾਂ ਕਿਹਾ ਇਹ ਕੈਂਪ ਸਵੇਰੇ 9.30 ਤੋਂ ਦੁਪਹਿਰ 2 ਦੁਪਹਿਰ ਤਕ ਲਗੇਗਾ ਉਹਨਾਂ ਕਿਹਾ ਨੌਜਵਾਨ ਵੀਰਾਂ ਨੂੰ ਸਮਾਜ ਸੀ ਭਲਾਈ ਲਈ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਸਾਬਕਾ ਕੌਂਸਲਰ ਤਹਿਲਪ੍ਰੀਤ ਸਿੰਘ ਲਾਡਾ ਬਾਜਵਾ ਨੇ ਕਿਹਾ ਇਸ ਖੂਨਦਾਨ ਕੈਂਪ ਚ ਵੱਧ ਤੋਂ ਵੱਧ ਨੌਜਵਾਨ ਸਹਿਯੋਗ ਕਰਨਗੇ ਉਹਨਾਂ ਕਿਹਾ ਖੂਨਦਾਨ ਸਰਵੋਤਮ ਸੇਵਾ ਹੈ ਇਸ ਨਾਲ ਕਿਸੇ ਦੀ ਕੀਮਤੀ ਜਿੰਦਗੀ ਬੱਚ ਸਕਦੀ ਹੈ ਹਰ ਤਰ੍ਹਾਂ ਨਾਲ ਦਸਵੰਧ ਫਾਉਂਡੇਸ਼ਨ ਨੂੰ ਸਹਿਯੋਗ ਕਰਨਗੇ ਇਸ ਮੌਕੇ ਮਹੱਲੇ ਦੇ ਜੰਮਪਲ ਵਿਦੇਸ਼ ਵਿੱਚ ਬੈਠੇ ਐਨ ਆਰ ਆਈ ਜਸਪਾਲ ਨੇ ਕਿਹਾ ਕਿ ਦਸਵੰਧ ਫਾਉਂਡੇਸ਼ਨ ਵਲੋਂ ਲਗਾਇਆ ਜਾ ਰਿਹਾ ਖੂਨਦਾਨ ਕੈਂਪ ਸ਼ਲਾਘਾਯੋਗ ਉਪਰਾਲਾ ਹੈ ਇਸ ਨਾਲ ਨੌਜਵਾਨਾਂ ਚ ਸਮਾਜ ਸੇਵਾ ਅਤੇ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਹੁੰਦੀ ਅਤੇ ਖੂਨਦਾਨ ਕਰਨ ਨਾਲ ਸਰੀਰ ਤੰਦਰੂਸਤ ਰਹਿੰਦਾ ਹੈ

Exit mobile version