The News Post Punjab

ਹੱਡ ਚੀਰਵੀਂ ਠੰਡ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਕਰ ‘ਤੀ ਭਵਿੱਖਬਾਣੀ

ਇਸ ਸਾਲ ਮਈ-ਜੂਨ ਮਹੀਨੇ ਭਿਆਨਕ ਗਰਮੀ ਪੈਣ ਤੋਂ ਬਾਅਦ ਹੁਣ ਲੋਕਾਂ ਨੂੰ ਹੱਡ ਚੀਰਵੀਂ ਠੰਡ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਦਰਅਸਲ ਆਈ. ਐੱਮ. ਡੀ. ਨੇ ਸਤੰਬਰ 2024 ‘ਚ ਲਾ ਨੀਨਾ ਦੀ ਸ਼ੁਰੂਆਤ ਵੱਲ ਇਸ਼ਾਰਾ ਕੀਤਾ ਹੈ, ਜਿਸ ਕਾਰਨ ਪੰਜਾਬ ਸਮੇਤ ਪੂਰੇ ਦੇਸ਼ ‘ਚ ਜਿੱਥੇ ਤਾਪਮਾਨ ‘ਚ ਵੱਡੀ ਗਿਰਾਵਟ ਆਵੇਗੀ, ਉੱਥੇ ਹੀ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਸਖ਼ਤ ਸਰਦੀ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਸਾਲ ਕਹਿਰ ਦੀ ਗਰਮੀ ਤੋਂ ਬਾਅਦ ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ ‘ਚ ਜ਼ੋਰਦਾਰ ਮੀਂਹ ਪਿਆ, ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ। ਲਾ ਨੀਨਾ ਆਮ ਤੌਰ ‘ਤੇ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਸ਼ੁਰੂ ਹੁੰਦਾ ਹੈ ਅਤੇ ਅਕਤੂਬਰ ਤੋਂ ਫਰਵਰੀ ਵਿਚਕਾਰ ਮਜ਼ਬੂਤ ਹੁੰਦਾ ਹੈ। ਇਹ 9 ਮਹੀਨਿਆਂ ਤੋਂ 2 ਸਾਲਾਂ ਤੱਕ ਰਹਿ ਸਕਦਾ ਹੈ। ਲਾ ਨੀਨਾ ਤੇਜ਼ ਪੂਰਬੀ ਹਵਾਵਾਂ ਰਾਹੀਂ ਚਲਾਇਆ ਜਾਂਦਾ ਹੈ, ਜੋ ਸਮੁੰਦਰ ਦੇ ਪਾਣੀ ਨੂੰ ਪੱਛਮ ਵੱਲ ਧੱਕਦਾ ਹੈ।

ਸਮੁੰਦਰ ਦੀ ਸਤ੍ਹਾ ਨੂੰ ਠੰਡਾ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਤਾਪਮਾਨ ਸੰਭਾਵਿਤ ਤੌਰ ‘ਤੇ 3 ਡਿਗਰੀ ਸੈਲਸੀਅਸ ਘੱਟ ਸਕਦਾ ਹੈ। ਇਸ ਤੋਂ ਇਲਾਵਾ ਠੰਡੇ ਮੌਸਮ ਤੇ ਵਧੀ ਹੋਈ ਬਾਰਸ਼ ਕਾਰਨ ਖੇਤੀਬਾੜੀ ਵੀ ਪ੍ਰਭਾਵਿਤ ਹੋ ਸਕਦੀ ਹੈ। ਕੜਾਕੇ ਦੀ ਠੰਡ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Exit mobile version