The News Post Punjab

ਹੋਟਲਾਂ ”ਚ ਕੁਝ ਕੁ ਪੈਸਿਆਂ ਖਾਤਰ ਹੋ ਰਿਹੈ ਬੱਚੀਆਂ ਦੀ ਪੱਤ ਨਾਲ ਖਿਲਵਾੜ, ਜਾਂਚ ਦੌਰਾਨ ਹੋਇਆ ਖੁਲਾਸਾ

ਲਹਿਰਾਗਾਗਾ ਵਿਚ ਇਕ 14 ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਂਚ ਦੌਰਾਨ ਪੁਲਸ ਨੇ ਹੋਟਲਾਂ ਦੇ ਹਾਲਾਤਾਂ ਬਾਰੇ ਵੀ ਅਹਿਮ ਖੁਲਾਸਾ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਇਕ ਵਿਦਿਆਰਥਣ ਨੂੰ ਹੋਟਲ ਵਿਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਇੰਨਾ ਹੀ ਨਹੀਂ ਹੋਟਲ ਨੇ ਲੜਕੀ ਦੇ ਸਕੂਲ ਯੂਨੀਫਾਰਮ ਵਿਚ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਮਰਾ ਦੇ ਦਿੱਤਾ।

ਲਹਿਰਾਗਾਗਾ ਦੇ ਡੀਐੱਸਪੀ ਦੀਪਕ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 2 ਤਰੀਕ ਨੂੰ ਸੰਗਰੂਰ ਦੇ ਲਹਿਰਾਗਾਗਾ ਦੇ ਜਾਖਲ ਰੋਡ ‘ਤੇ ਇਕ ਹੋਟਲ ਦੇ ਮਾਲਕ ਨੇ ਥੋੜੇ ਪੈਸਿਆਂ ਦੇ ਲਾਲਚ ਵਿਚ 14 ਸਾਲ ਦੀ ਲੜਕੀ ਦੀ ਆਈਡੀ ਚੈੱਕ ਕਰਨ ਦੇ ਬਾਵਜੂਦ ਤੇ ਲੜਕੀ ਦੇ ਸਕੂਲ ਯੂਨੀਫਾਰਮ ਵਿਚ ਹੋਣ ਦੇ ਬਾਵਜੂਦ ਇਕ ਵੱਡੀ ਉਮਰ ਦੇ ਨੌਜਵਾਨ ਪਵਨ ਸਿੰਘ ਦੇ ਨਾਲ ਕੁਝ ਸਮਾਂ ਬਿਤਾਉਣ ਦੇ ਹੋਟਲ ਦਾ ਕਮਰਾ ਦੇ ਦਿੱਤਾ। ਜਿਥੇ ਮੁਲਜ਼ਮ ਪਵਨ ਕੁਮਾਰ ਨੇ ਉਸ ਨਾਬਾਲਗ ਨੂੰ ਵਰਗਲਾ ਕੇ ਉਸ ਨਾਲ ਜਬਰ ਜਨਾਹ ਕੀਤਾ।

ਬੱਚੀ ਦਾ ਹਾਲਕ ਦੇਖਦੇ ਹੋਏ ਪਰਿਵਾਰ ਨੂੰ ਸ਼ੱਕ ਹੋਇਆ ਤੇ ਇਸ ਤੋਂ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਪੀੜਤ ਪਰਿਵਾਰ ਵੱਲੋਂ ਪੁਲਸ ਕੋਲ ਸ਼ਿਕਾਇਤ ਦਿੱਤੀ ਗਈ, ਜਿਸ ਦੇ ਆਧਾਰ ‘ਤੇ ਪੁਲਸ ਨੇ ਹੋਟਲ ਵਿਚ ਜਾ ਕੇ ਸੀਸੀਟੀਵੀ ਚੈੱਕ ਕੀਤੇ, ਜਿਥੇ ਵੀਡੀਓ ਵਿਚ ਦੇਖਿਆ ਗਿਆ ਕਿ ਨਾਬਾਲਗ ਲੜਕੀ ਨੇ ਆਪਣੀ ਆਈਡੀ ਵੀ ਦਿਖਾਈ ਤੇ ਉਸ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ। ਡੀਐੱਸਪੀ ਨੇ ਦੱਸਿਆ ਕਿ ਥੋੜੇ ਪੈਸਿਆਂ ਦੀ ਖਾਤਰ ਹੋਟਲ ਮਾਲਕ ਨੇ ਉਨ੍ਹਾਂ ਨੂੰ ਕਮਰਾ ਦੇ ਦਿੱਤਾ ਤੇ ਪਵਨ ਨੇ ਲੜਕੀ ਨਾਲ ਜਬਰ ਜਨਾਹ ਕੀਤਾ।

ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਪਵਨ ਸਿੰਘ, ਹੋਟਲ ਮਾਲਕ ਤੇ ਹੋਟਲ ਮੈਨੇਜਰ ਦੇ ਖਿਲਾਫ ਪੋਕਸੋ ਐਕਟ, ਬੀਐੱਨਐੱਸ 64, 63-2 ਧਾਰਾ ਲਾਉਂਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਜਿਸ ਦੇ ਮੁੱਖ ਦੋਸ਼ੀ ਪਵਨ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਤੇ ਹੋਟਲ ਮਾਕਲ ਤੇ ਮੈਨੇਜਰ ਫਰਾਰ ਹਨ, ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Exit mobile version