The News Post Punjab

ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਦੀ ਨਵੀਂ ਵੀਡੀਓ, ਕਿਹਾ-‘ਵਾਹਿਗੁਰੂ, ਤੁਸੀਂ ਸੱਚ ਜਾਣਦੇ ਹੋ, ਇਨਸਾਫ ਕਰੋ’

ਸ੍ਰੀ ਦਰਬਾਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚੋਂ ਕੁਝ ਤਸਵੀਰਾਂ ਉਸ ਨੇ ਪੋਸਟ ਕੀਤੀਆਂ ਹਨ। ਤਸਵੀਰਾਂ ਵਿਚ ਯੋਗਾ ਵਾਲੀ ਕੁੜੀ ਗੁਲਾਬੀ ਸਲਵਾਰ ਕਮੀਜ ਵਿਚ ਨਜ਼ਰ ਆ ਰਹੀ ਹੈ। ਤਾਂ ਕਿ ਦੱਸਿਆ ਜਾ ਸਕੇ ਕਿ ਉਸ ਦਾ ਗੁਰੂਘਰ ਨਾਲ ਕਿੰਨਾ ਪਿਆਰ ਹੈ। ਤਸਵੀਰਾਂ ਦੇ ਨਾਲ-ਨਾਲ ਉਸ ਨੇ ਲਿਖਿਆ ਹੈ ਕਿ ਵਾਹਿਗੁਰੂ ਦੀ ਬਖਸ਼ਿਸ਼ ਲਈ ਸਦਾ ਲਈ ਸ਼ੁਕਰਗੁਜ਼ਾਰ ਹਾਂ। ਉਸ ਨੇ ਲਿਖਿਆ ਕਿ ਮੈਂ ਕੁਝ ਤਸਵੀਰਾਂ ਸ਼ੇਅਰ ਨਹੀਂ ਕਰਨੀਆ ਸਨ ਪਰ ਕਿਉਂਕਿ ਮੇਰੇ ਇਰਾਦਿਆਂ ‘ਤੇ ਸਵਾਲ ਚੁੱਕੇ ਜਾ ਰਹੇ ਹਨ ਇਸ ਲਈ ਮੈਂ ਇਨ੍ਹਾਂ ਤਸਵੀਰਾਂ ਨੂੰ ਪੋਸਟ ਕੀਤਾ ਹੈ।

ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ… ਇਨਸਾਫ ਕਰੋ। ਯੋਗਾ ਗਰਲ ਜਿਸ ਦਾ ਨਾਂ ਅਰਚਨਾ ਮਕਵਾਨਾ ਦੱਸਿਆ ਜਾ ਰਿਹਾ ਹੈ। ਇਸ ਵੱਲੋਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਕ ਤਸਵੀਰ ਗੁਰੂ ਘਰ ਵਿਚ ਸੇਵਾ ਕਰਦੇ ਹੋਏ ਵੀ ਵਾਇਰਲ ਕੀਤੀ ਹੈ। ਬਾਲਟੀ ਵਿਚ ਪਾਣੀ ਭਰ ਕੇ ਸੇਵਾ ਕਰ ਰਹੀ ਹੈ। ਇਕ ਤਸਵੀਰ ਗੁਰੂ ਘਰ ਦੇ ਪ੍ਰਸਾਦੇ ਦੀ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਨੇ ਲਿਖਿਆ ਹੈ ਕਿ 20 ਜੂਨ ਨੂੰ ਮੈਂ ਸਵੇਰੇ 8.19 ਪ੍ਰਸਾਦਾ ਛਕਿਆ ਸੀ।

ਦੂਜੀ ਤਸਵੀਰ ਉਸ ਨੇ ਗੁਰੂ ਘਰ ਦੇ ਕੜਾਹ ਪ੍ਰਸਾਦ ਦੇਗ ਦੀ ਸਾਂਝੀ ਕੀਤੀ ਹੈ ਜਿਸ ਵਿਚ ਉਸ ਨੇ ਥਾਲ ਵਿਚ ਕੜਾਹ ਪ੍ਰਸਾਦ ਫੜ ਕੇ ਫੋਟੋ ਖਿੱਚੀ ਹੈ। ਇਹ 21 ਜੂਨ ਦੀ ਫੋਟੋ ਹੈ ਤੇ ਇਹ ਪ੍ਰਸਾਦ ਮੈਂ ਘਰ ਵੀ ਲੈਕੇ ਗਈ ਸੀ। ਇਸ ਤੋਂ ਇਲਾਵਾ ਵੀ ਹੋਰ ਕਈ ਫੋਟੋਆਂ ਉਸ ਨੇ ਅਕਾਲ ਤਖਤ ਸਾਹਿਬ ਦੀਆਂ ਸਾਂਝੀਆਂ ਕੀਤੀਆਂ ਹਨ। ਇੰਨਾ ਹੀ ਨਹੀ ਇਸ ਵੱਲੋਂ ਗੁਰੂ ਘਰ ਨੂੰ 2100 ਰੁਪਏ ਦਾ ਦਾਨ ਵੀ ਕੀਤਾ ਗਿਆ ਹੈ ਤਾਂ ਜੋ ਮਾਇਆ ਨੂੰ ਸਫਲ ਕੀਤਾ ਜਾ ਸਕੇ।

Exit mobile version