Breaking News Flash News Punjab

ਸਾਵਧਾਨ ! ਪੰਜਾਬ ”ਚ ਲਗਾਤਾਰ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਕਰੋ ਬਚਾਅ

ਪੰਜਾਬ ਵਿਚ ਡੇਂਗੂ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਡੇਂਗੂ ਫ਼ੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਪੇਂਡੂ ਇਲਾਕਿਆਂ ਤੋਂ ਜ਼ਿਆਦਾ ਸ਼ਹਿਰੀ ਇਲਾਕਿਆਂ ਵਿਚ ਮਿਲ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਹਤ ਵਿਭਾਗ ਦੀਆਂ ਐਂਟੀ-ਲਾਰਵਾ ਟੀਮਾਂ ਨੂੰ ਹੁਣ ਤਕ ਸਰਵੇ ਦੌਰਾਨ ਜ਼ਿਲ੍ਹੇ ਦੇ ਜਿਨ੍ਹਾਂ 762 ਸਥਾਨਾਂ ’ਤੇ ਲਾਰਵਾ ਮਿਲਿਆ ਹੈ, ਉਨ੍ਹਾਂ ਵਿਚ 457 ਸਥਾਨ ਸ਼ਹਿਰੀ ਅਤੇ 305 ਪੇਂਡੂ ਇਲਾਕਿਆਂ ਦੇ ਹਨ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਜ਼ਿਲ੍ਹੇ ‘ਚ ਸ਼ਹਿਰੀ ਇਲਾਕਿਆਂ ਦੇ 638 ਅਤੇ ਪੇਂਡੂ ਇਲਾਕਿਆਂ ਦੇ 1139 ਘਰਾਂ ਵਿਚ ਸਰਵੇ ਕੀਤਾ ਅਤੇ ਉਨ੍ਹਾਂ ਨੂੰ ਸ਼ਹਿਰੀ ਇਲਾਕਿਆਂ ਵਿਚ 9 ਅਤੇ ਪੇਂਡੂ ਇਲਾਕਿਆਂ ਵਿਚ 5 ਘਰਾਂ ਤੋਂ ਲਾਰਵਾ ਮਿਲਿਆ। ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਵਿਚ ਹੁਣ ਤਕ 2,86,572 ਘਰਾਂ ਦਾ ਸਰਵੇ ਕਰ ਚੁੱਕੀਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਜਿਨ੍ਹਾਂ 762 ਸਥਾਨਾਂ ’ਤੇ ਲਾਰਵਾ ਮਿਲਿਆ ਸੀ, ਉਸ ਨੂੰ ਪੂਰੀ ਤਰ੍ਹਾਂ ਨਸ਼ਟ ਕਰਵਾ ਦਿੱਤਾ ਗਿਆ।

ਇਹ ਵੀ ਪਤਾ ਲੱਗਾ ਹੈ ਕਿ ਬੁੱਧਵਾਰ ਨੂੰ ਡੇਂਗੂ ਦੇ 29 ਸ਼ੱਕੀ ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਉਨ੍ਹਾਂ ਵਿਚੋਂ 4 ਦੀ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ਵਿਚੋਂ 3 ਮਰੀਜ਼ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ, ਜਦਕਿ ਜ਼ਿਲ੍ਹੇ ਦੀ ਪਾਜ਼ੇਟਿਵ ਆਉਣ ਵਾਲੀ 45 ਸਾਲਾ ਔਰਤ ਨਕੋਦਰ ਦੀ ਰਹਿਣ ਵਾਲੀ ਹੈ ਅਤੇ ਉਹ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹੈ।

ਮੱਛਰਾਂ ਦੇ ਕੱਟਣ ਤੋਂ ਇੰਝ ਕਰੋ ਬਚਾਅ:
. ਡੇਂਗੂ ਦੇ ਕਹਿਰ ਤੋਂ ਬੱਚਣ ਲਈ ਅਜਿਹੇ ਕੱਪੜੇ ਪਾਓ, ਜਿਸ ਨਾਲ ਸਰੀਰ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਢੱਕਿਆ ਹੋਵੇ।
. ਸਵੇਰੇ, ਸ਼ਾਮ ਬਾਹਰ ਬੈਠਣ ਜਾਂ ਸੈਰ ਕਰਨ ਸਮੇਂ ਸਰੀਰ ਨੂੰ ਪੂਰਾ ਢੱਕ ਕੇ ਰੱਖੋ।
. ਖਾਸ ਤੌਰ ’ਤੇ ਬੱਚਿਆਂ ਨੂੰ ਮਲੇਰੀਆ ਸੀਜ਼ਨ ’ਚ ਨਿੱਕਰ ਅਤੇ ਟੀ-ਸ਼ਰਟ ਕਦੇ ਨਹੀਂ ਪਾਉਣੀ ਚਾਹੀਦੀ।
. ਬੱਚਿਆਂ ਦੇ ਹਮੇਸ਼ਾ ਮੱਛਰ ਭਜਾਉਣ ਦੀ ਕ੍ਰੀਮ ਲੱਗਾ ਕੇ ਰੱਖੋ, ਜਿਸ ਨਾਲ ਉਹ ਡੇਂਗੂ ਤੋਂ ਬਚ ਜਾਣਗੇ।
. ਰਾਤ ਨੂੰ ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ।
. ਡੇਂਗੂ ਦੇ ਬੁਖ਼ਾਰ ਤੋਂ ਬੱਚਣ ਲਈ ਘਰਾਂ ਦੇ ਅੰਦਰ ਜਾਂ ਬਾਹਰ ਮੱਛਰ ਪੈਦਾ ਨਾ ਹੋਣ ਦਿਓ।

ਇਹ ਵਰਤੋਂ ਸਾਵਧਾਨੀਆਂ
. ਡੇਂਗੂ ਦੇ ਬੁਖ਼ਾਰ ’ਚ ਠੰਢਾ ਪਾਣੀ ਕਦੇ ਨਾ ਪੀਓ।
.ਮੈਦਾ ਅਤੇ ਬਾਸੀ ਖਾਣੇ ਦੀ ਵਰਤੋਂ ਕਦੇ ਵੀ ਨਾ ਕਰੋ।
. ਆਪਣੇ ਖਾਣੇ ’ਚ ਹਲਦੀ, ਅਜਵਾਇਨ, ਅਦਰਕ, ਹਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ।
. ਇਸ ਮੌਸਮ ’ਚ ਪੱਤੇ ਵਾਲੀਆਂ ਸਬਜ਼ੀਆਂ, ਅਰਬੀ, ਫੁੱਲਗੋਭੀ ਨਾ ਖਾਓ।
. ਹਲਕਾ ਖਾਣਾ ਖਾਓ, ਜੋ ਅਸਾਨੀ ਨਾਲ ਪਚ ਸਕੇ।
. ਪੂਰੀ ਨੀਂਦ ਲਓ, ਖ਼ੂਬ ਪਾਣੀ ਪੀਓ ਅਤੇ ਪਾਣੀ ਨੂੰ ਉਬਾਲ ਕੇ ਪੀਓ।
. ਮਿਰਚ ਮਸਾਲੇ ਅਤੇ ਤਲਿਆ ਹੋਇਆ ਖਾਣਾ ਨਾ ਖਾਓ।
. ਭੁੱਖ ਤੋਂ ਘੱਟ ਖਾਓ, ਢਿੱਡ ਭਰਕੇ ਕਦੇ ਨਾ ਖਾਓ।
. ਲੱਸੀ, ਨਾਰੀਅਲ ਪਾਣੀ, ਨਿੰਬੂ ਪਾਣੀ ਆਦਿ ਖ਼ੂਬ ਪੀਓ।

LEAVE A RESPONSE

Your email address will not be published. Required fields are marked *