Flash News Punjab

ਵਿਦੇਸ਼ ਤੋਂ ਵਿਆਹ ਕਰਵਾਉਣ ਪਹੁੰਚਿਆ ਸੀ ਨੌਜਵਾਨ, ਕੁੜੀ ਨੇ ਕੀਤੀ ਨਾਂਹ, 8 ਸਾਲਾਂ ਤੋਂ ਚੱਲ ਰਿਹਾ ਸੀ ਰਿਲੇਸ਼ਨ

ਤਰਨਤਾਰਨ ਦੇ ਪਿੰਡ ਬਾਠ ਦਾ ਰਹਿਣ ਵਾਲਾ ਨੌਜਵਾਨ ਪਿੰਡ ਠੱਠੀ ਖਾਰਾ ਦੀ ਕੁੜੀ ਨਾਲ ਪਿਛਲੇ 8 ਸਾਲਾਂ ਤੋਂ ਰਿਲੇਸ਼ਨਸ਼ਿਪ ਤੋਂ ਬਾਅਦ ਜਦੋਂ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇ ਉਸ ਦੇ ਘਰ ਪਹੁੰਚਿਆ ਤਾਂ ਕੁੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਨੌਜਵਾਨ ਦਾ ਪਰਿਵਾਰ ਸਿੱਧਾ ਥਾਣੇ ਵਿੱਚ ਪਹੁੰਚਿਆ ਅਤੇ ਥਾਣੇ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਲੜਕੇ ਦਾ ਨਾਮ ਹਰਮਨਦੀਪ ਸਿੰਘ ਜੋ ਕਿ ਕਤਰ ਵਿੱਚ ਟਰੱਕ ਡਰਾਈਵਰ ਹੈ।

Girl refused to get married

ਮਿਲੀ ਜਾਣਕਾਰੀ ਅਨੁਸਾਰ ਲੜਕੇ ਦਾ ਨਾਮ ਹਰਮਨਦੀਪ ਸਿੰਘ ਹੈ ਅਤੇ ਉਹ ਕਤਰ ਵਿੱਚ ਟਰੱਕ ਡਰਾਈਵਰ ਹੈ। ਉਸ ਦਾ ਪਿੰਡ ਠੱਠੀ ਖਾਰਾ ਦੀ ਰਹਿਣ ਵਾਲੀ ਲੜਕੀ ਹਰਪ੍ਰੀਤ ਕੌਰ ਨਾਲ ਪਿਆਰ ਹੋ ਗਿਆ ਅਤੇ ਲੜਕੇ ਨੇ ਦੱਸਿਆ ਕਿ ਉਸ ਦੀ ਦੋਸਤੀ ਲਗਾਤਾਰ ਚੱਲ ਰਹੀ ਸੀ। 8 ਸਾਲ ਤੱਕ ਲੜਕੀ ਨੇ ਉਸ ਨਾਲ ਵਿਆਹ ਕਰਵਾਉਣ ਲਈ ਮਜ਼ਬੂਰ ਕੀਤਾ ਅਤੇ 14 ਦਸੰਬਰ ਨੂੰ ਲੜਕੀ ਦੇ ਪਰਿਵਾਰ ਵਾਲੇ ਵੀ ਮੇਰਾ ਵਿਆਹ ਕਰਵਾਉਣ ਲਈ ਮੇਰੇ ਘਰ ਆਏ।

ਹਰਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਿਆਹ ਦੀ ਬਰਾਤ ਲੈ ਕੇ ਕੁੜੀ ਦੇ ਘਰ ਪਹੁੰਚੇ ਤਾਂ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਥਾਣੇ ਵਿੱਚ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੇ ਪਰਿਵਾਰ ਵੱਲੋਂ ਵੀ ਸ਼ਿਕਾਇਤ ਮਿਲੀ ਹੈ, ਦੋਵਾਂ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

LEAVE A RESPONSE

Your email address will not be published. Required fields are marked *