The News Post Punjab

ਵਿਆਹ ਦੇ ਪਹਿਲੇ ਹੀ ਦਿਨ ਨਪੁੰਸਕ ਕਹਿ ਕੇ ਛੱਡ ਗਈ ਪਤਨੀ, ਪਤੀ ਨੇ ਚੁੱਕਿਆ ਖੌ.ਫ.ਨਾਕ ਕਦਮ…

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਵਿਚ ਇਕ ਨੌਜਵਾਨ ਨੇ ਵਿਆਹ ਦੇ ਕਰੀਬ ਇਕ ਮਹੀਨੇ ਬਾਅਦ ਖੁਦਕੁਸ਼ੀ ਕਰ ਲਈ। ਨੌਜਵਾਨ ਆਪਣੀ ਪਤਨੀ ਤੋਂ ਤੰਗ ਸੀ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ। ਇਹ ਦੋਸ਼ ਪਰਿਵਾਰਕ ਮੈਂਬਰਾਂ ਨੇ ਲਾਏ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਦਰਅਸਲ, ਵਿਆਹ ਦੇ ਅਗਲੇ ਦਿਨ ਹੀ ਪਤੀ-ਪਤਨੀ ਵਿਚਕਾਰ ਝਗੜਾ ਸ਼ੁਰੂ ਹੋ ਗਿਆ ਸੀ। ਦੋਸ਼ ਹੈ ਕਿ ਪਤਨੀ ਨੇ ਨੌਜਵਾਨ ਨੂੰ ਨਪੁੰਸਕ ਕਿਹਾ ਸੀ। ਪੁਲਿਸ ਨੇ ਉਸ ਦੀ ਪਤਨੀ, ਸੱਸ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੋਹਾਨਾ ਦੇ ਸਮਤਾ ਚੌਕ ਵਾਲਮੀਕੀ ਕਲੋਨੀ ਦਾ ਰਹਿਣ ਵਾਲਾ ਨਵੀਨ ਲੇਡੀਜ਼ ਗਾਰਮੈਂਟਸ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਤਕਰੀਬਨ ਇਕ ਮਹੀਨਾ ਪਹਿਲਾਂ ਹੀ ਉਸ ਦਾ ਵਿਆਹ ਪਿੰਡ ਬੀਚਪੜੀ ਦੀ ਲੜਕੀ ਨਾਲ ਹੋਇਆ ਸੀ। ਪਰਿਵਾਰ ਵਾਲਿਆਂ ਨੇ ਦੋਹਾਂ ਦਾ ਵਿਆਹ ਬੜੀ ਧੂਮ-ਧ

ਇਸੇ ਦੌਰਾਨ ਬੀਤੀ ਰਾਤ ਨਵੀਨ ਨੇ ਖੁਦਕੁਸ਼ੀ ਕਰ ਲਈ। ਸੋਮਵਾਰ ਸਵੇਰੇ ਜਦੋਂ ਉਹ ਕਮਰੇ ‘ਚੋਂ ਬਾਹਰ ਨਹੀਂ ਆਇਆ ਤਾਂ ਪਰਿਵਾਰ ਵਾਲੇ ਉਸ ਦੇ ਕਮਰੇ ‘ਚ ਚਲੇ ਗਏ। ਉੱਥੋਂ ਨਵੀਨ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਪਰਿਵਾਰ ‘ਚ ਹੰਗਾਮਾ ਹੋ ਗਿਆ।

ਘਟਨਾ ਸਮੇਂ ਨਵੀਨ ਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ। ਸੂਚਨਾ ਤੋਂ ਬਾਅਦ ਸਮਤਾ ਚੌਕੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਨਵੀਨ ਦੀ ਮਾਂ ਸੁਨੀਤਾ ਦੇ ਬਿਆਨ ਦਰਜ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ।

ਪਤਨੀ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ: ਮਾਪੇ

ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਬੇਟੇ ਨੇ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਪਤਨੀ ਦੇ ਮਾਪੇ ਵੀ ਉਸ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰ ਰਹੇ ਸਨ। ਵਿਆਹ ਦੇ ਅਗਲੇ ਦਿਨ ਹੀ ਪਤਨੀ ਨਵੀਨ ਨਾਲ ਲੜਨ ਲੱਗ ਪਈ। ਸੱਸ ਅਤੇ ਸਹੁਰਾ ਵੀ ਨਵੀਨ ਨਾਲ ਲਗਾਤਾਰ ਝਗੜਾ ਕਰਦੇ ਸਨ। ਮਾਂ ਨੇ ਦੱਸਿਆ ਕਿ ਨਵੀਨ ਨੂੰ ਉਸ ਦੀ ਪਤਨੀ ਨੇ ਨਪੁੰਸਕ ਕਹਿ ਕੇ ਘਰ ਛੱਡ ਦਿੱਤਾ ਸੀ।

Exit mobile version