The News Post Punjab

ਵਾਹਨ ਚਾਲਕ ਸਾਵਧਾਨ! ਪੰਜਾਬ ‘ਚ ਇਸ ਚੀਜ਼ ਲਈ ਵੀ ਕੱਟੇ ਜਾਣਗੇ ਚਲਾਨ, ਜਾਰੀ ਹੋ ਗਏ ਹੁਕਮ

ਵਾਹਨ ਚਾਲਕਾਂ ਦੇ ਲਈ ਬੇਹੱਦ ਅਹਿਮ ਖ਼ਬਰ ਸਾਹਮਣੇ ਆਈ ਹੈ। ਹੁਣ ਪੰਜਾਬ ਵਿਚ ਲਗਜ਼ਰੀ ਗੱਡੀਆਂ ਉੱਪਰ ਬਣੀ ਸਨਰੂਫ਼ ‘ਚੋਂ ਬਾਹਰ ਨਿਕਲ ਕੇ ਸ਼ੋਰ ਸ਼ਰਾਬਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਪੰਜਾਬ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਵੱਲੋਂ ਸਮੂਹ ਪੁਲਸ ਕਮਿਸ਼ਨਰਾਂ ਅਤੇ SSPs ਨੂੰ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਾਰਾਂ ਦੀ ਛੱਤ ‘ਤੇ ਬਣੇ ਸਨਰੂਫ ਵਿਚੋਂ ਬੱਚੇ ਬਾਹਰ ਨਿਕਲ ਕੇ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਸਿਟੀ ਵਿਚ ਸ਼ੋਰ ਸ਼ਰਾਬਾ ਕਰਦੇ ਹਨ, ਜਿਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਣ ਨਾਲ ਹਾਦਸੇ ਦਾ ਡਰ ਰਹਿੰਦਾ ਹੈ। ਇਸ ਖ਼ਿਲਾਫ਼ ਬੰਗਲੌਰ ਪੁਲਸ ਵੱਲੋਂ ਚਲਾਨ ਕੀਤੇ ਜਾ ਰਹੇ ਹਨ।

ਇਸੇ ਤਹਿਤ ਪੰਜਾਬ ਦੇ ਸਮੂਹ ਪੁਲਸ ਕਮਿਸ਼ਨਰਾਂ ਤੇ ਸੀਨੀਅਰ ਪੁਲਸ ਕਪਤਾਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਕਰਮਚਾਰੀਆਂ ਨੂੰ ਹਦਾਇਤ ਕਰਨ ਕਿ ਜੇਕਰ ਚੈਕਿੰਗ ਦੌਰਾਨ ਉਨ੍ਹਾਂ ਦੇ ਧਿਆਨ ਵਿਚ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਦੇ ਖ਼ਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

Exit mobile version