The News Post Punjab

ਮੈਨੂੰ ਕਮਰੇ ”ਚ ਸੱਦ ਪ੍ਰਾ.ਈ.ਵੇਟ ਪਾਰਟ ਦਿਖਾਉਣ ਲਈ ਕਿਹਾ, ਮਸ਼ਹੂਰ ਐਕਟਰ ਦਾ ਛਲਕਿਆ ਦਰਦ

ਤੁਸੀਂ ਬਾਲੀਵੁੱਡ ਵਿੱਚ ਕਾਸਟਿੰਗ ਕਾਊਚ ਬਾਰੇ ਸੁਣਿਆ ਹੋਵੇਗਾ, ਜਿਸ ‘ਚ ਅਕਸਰ ਔਰਤਾਂ ਸ਼ਾਮਲ ਹੁੰਦੀਆਂ ਹਨ। ਹਾਲਾਂਕਿ, ਇਹ ਵਰਤਾਰਾ ਸਿਰਫ਼ ਔਰਤਾਂ ਤੱਕ ਹੀ ਸੀਮਤ ਨਹੀਂ ਹੈ, ਪੁਰਸ਼ ਅਦਾਕਾਰਾਂ ਨੂੰ ਵੀ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕਾਸਟਿੰਗ ਕਾਊਚ ਨਾਲ ਆਪਣੇ ਅਨੁਭਵ ਦਾ ਖੁਲਾਸਾ ਕੀਤਾ ਹੈ।

ਪ੍ਰਾਇਵੇਟ ਪਾਰਟ ਦਿਖਾਉਣ ਦੀ ਮੰਗ

ਬਾਲੀਵੁੱਡ ਵਿੱਚ ਆਪਣੀ ਬਹੁਮੁਖੀ ਪ੍ਰਤਿਭਾ ਲਈ ਜਾਣੇ ਜਾਂਦੇ ਆਯੁਸ਼ਮਾਨ ਖੁਰਾਨਾ ਨੇ  ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਬਾਰੇ  ਇੱਕ ਨਿਊਜ਼ ਚੈਨਲ ਨਾਲ ਗੱਲ ਕੀਤੀ। ਉਨ੍ਹਾਂ ਨੇ ਫਿਲਮ ਵਿੱਚ ਉਨ੍ਹਾਂ ਨੂੰ ਮੁੱਖ ਭੂਮਿਕਾ ਦੀ ਪੇਸ਼ਕਸ਼ ਕਰਨ ਦੇ ਬਦਲੇ ਇੱਕ ਕਾਸਟਿੰਗ ਨਿਰਦੇਸ਼ਕ ਦੀਆਂ ਗੈਰ-ਵਾਜਬ ਮੰਗਾਂ ਬਾਰੇ ਗੱਲ ਕੀਤੀ। ਆਯੁਸ਼ਮਾਨ ਨੇ ਦੱਸਿਆ, ”ਇਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਉਨ੍ਹਾਂ ਨੂੰ ਆਪਣੇ ਟੂਲਸ (ਪ੍ਰਾਇਵੇਟ ਪਾਰਟ) ਦਿਖਾਵਾਂਗਾ ਤਾਂ ਉਹ ਮੈਨੂੰ ਫਿਲਮ ‘ਚ ਲੀਡ ਰੋਲ ਦੇਣਗੇ ਪਰ ਮੈਂ ਸ਼ਾਂਤ ਹੋ ਕੇ ਉਨ੍ਹਾਂ ਨੂੰ ਕਿਹਾ ਕਿ ਮੈਂ ਸਟ੍ਰੇਟ ਹਾਂ ਅਤੇ ਮੈਂ ਉਨ੍ਹਾਂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ।

ਮਨ੍ਹਾ ਕਰਨ ‘ਤੇ ਰਿਜੈਕਟ

ਆਯੁਸ਼ਮਾਨ ਨੇ ਉਨ੍ਹਾਂ ਕਈ ਰਿਜੈਕਸ਼ਨਸ ਬਾਰੇ ਦੱਸਿਆ, ਜਿਸ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ।ਸ਼ੁਰੂਆਤ ਵਿੱਚ, ਆਡੀਸ਼ਨਾਂ ਵਿੱਚ ਸੋਲੋ ਟੈਸਟ ਹੁੰਦੇ ਸਨ, ਹਾਲਾਂਕਿ, ਅਚਾਨਕ ਉਥੇ ਲੋਕਾਂ ਦੀ ਗਿਣਤੀ ਵਧ ਜਾਂਦੀ ਸੀ ਅਤੇ ਇੱਕ ਕਮਰੇ ਵਿੱਚ 50 ਲੋਕ ਇਕੱਠੇ ਹੋ ਜਾਂਦੇ ਸਨ ਅਤੇ ਜਦੋਂ ਮੈਂ ਵਿਰੋਧ ਕਰਦਾ ਸੀ ਤਾਂ ਮੈਨੂੰ ਬਾਹਰ ਕੱਢ ਦਿੱਤਾ ਗਿਆ। ਮੋਟੇ ਭਰਵੱਟਿਆਂ ਵਰਗੇ ਮਾਮੂਲੀ ਕਾਰਨਾਂ ਕਰਕੇ ਵੀ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਸੀ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਆਯੁਸ਼ਮਾਨ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਖਤ ਮਿਹਨਤ ਕਰਨੀ ਜਾਰੀ ਰੱਖੀ, ਅੰਤ ਉਨ੍ਹਾਂ ਨੂੰ ਪਹਿਚਾਣ ਤੇ ਪ੍ਰਸ਼ੰਸਾ ਦੋਵੇਂ ਮਿਲੇ।
ਆਯੁਸ਼ਮਾਨ ਦੀਆਂ ਮਸ਼ਹੂਰ ਫਿਲਮਾਂ ਵਿੱਚ “ਵਿੱਕੀ ਡੋਨਰ”, “ਦਮ ਲਗਾ ਕੇ ਹਈਸ਼ਾ”, “ਬਰੇਲੀ ਕੀ ਬਰਫੀ”, “ਸ਼ੁਭ ਮੰਗਲ ਸਾਵਧਾਨ”, “ਡ੍ਰੀਮ ਗਰਲ” ਅਤੇ “ਡ੍ਰੀਮ ਗਰਲ 2” ਸ਼ਾਮਲ ਹਨ। ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ “ਗੁਗਲੀ” ਅਤੇ “ਛੋਟੀ ਸੀ ਬਾਤ” ਸ਼ਾਮਲ ਹਨ।

Exit mobile version