The News Post Punjab

ਮੈਥ ਨਹੀਂ ਰਹੇਗਾ ਵਿਦਿਆਰਥੀਆਂ ਲਈ ਹਊਆ, ਸਿੱਖਿਆ ਵਿਭਾਗ ਨੇ ਬਣਾਇਆ ਨਵਾਂ ਪਲਾਨ

ਪੰਜਾਬ ਦੇ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੇ ਮਨਾਂ ‘ਚੋਂ ਗਣਿਤ ਦਾ ਹਊਆ ਕੱਢਣ ਲਈ ਸਿੱਖਿਆ ਵਿਭਾਗ ਨੇ ਨਵੀਂ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਸਭ ਤੋਂ ਪਹਿਲਾਂ ਅਧਿਆਪਕਾਂ ਨੂੰ ਗਣਿਤ ਪੜ੍ਹਾਉਣ ਦੇ ਦਿਲਚਸਪ ਤਰੀਕੇ ਪੜ੍ਹਾਏ ਜਾ ਰਹੇ ਹਨ। ਖੇਡ-ਖੇਡ ‘ਚ ਉਨ੍ਹਾਂ ਨੂੰ ਗਣਿਤ ਦੀਆਂ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕਰਨ ਦੇ ਟਿਪਸ ਦਿੱਤੇ ਜਾ ਰਹੇ ਹਨ।

ਖਾਨ ਅਕੈਡਮੀ ਤੋਂ ਅਧਿਆਪਕਾਂ ਲਈ ਗਣਿਤ ਦੀ ਆਨਲਾਈਨ ਸਿਖਲਾਈ ਕਰਵਾਈ ਜਾ ਰਹੀ ਹੈ। ਸਿਖਲਾਈ 9 ਮਈ ਤੱਕ ਜਾਰੀ ਰਹੇਗੀ। ਵਿਭਾਗ ਨੂੰ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲੇਗਾ। ਸਿਖਲਾਈ ਵਿੱਚ ਸਾਰੇ ਸਕੂਲਾਂ ਦੇ ਮੁਖੀਆਂ, ਗਣਿਤ ਲੈਕਚਰਾਰਾਂ ਅਤੇ ਗਣਿਤ ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਅਸਲ ਵਿੱਚ ਸਿੱਖਿਆ ਵਿਭਾਗ ਦੀ ਕੋਸ਼ਿਸ਼ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਮੈਥ ਦਾ ਡਰ ਖ਼ਤਮ ਕਰਨ ਦੀ ਹੈ। ਇਸ ਤਹਿਤ ਇਹ ਸਿਖਲਾਈ ਪ੍ਰੋਗਰਾਮ ਰੱਖਿਆ ਗਿਆ ਹੈ। ਪਹਿਲਾਂ ਕਿਤਾਬਾਂ ਨੂੰ ਰਿਵਾਇਜ਼ ਕੀਤਾ ਜਾਂਦਾ ਸੀ। ਇਨ੍ਹਾਂ ਨੂੰ ਕਲਰਫੁਲ ਬਣਾਇਆ ਗਿਆ ਸੀ। ਨਾਲ ਹੀ ਗਣਿਤ ਵਿਸ਼ੇ ਵਿੱਚ ਵੀ ਕਈ ਐਕਟੀਵਿਟੀਜ਼ ਸ਼ਾਮਿਲ ਕੀਤੀਆਂ ਗਈਆਂ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੇ ਨਾਲ ਹੀ ਸਕੂਲਾਂ ਵਿੱਚ ਗਰੁੱਪ ਬਣਾ ਕੇ ਪੜ੍ਹਾਈ ਕਰਵਾਉਣ ਦੀ ਪ੍ਰਕਿਰਿਆ ਵੀ ਜਾਰੀ ਹੈ। ਇਸ ਨੂੰ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ ਟੀਚਿੰਗ ਲਰਨਿੰਗ ਮਟੀਰੀਅਲ ਦੀ ਵਰਤੋਂ ਕਰਨ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਪੰਜਾਬ ਵਿੱਚ 19 ਹਜ਼ਾਰ ਦੇ ਕਰੀਬ ਸਰਕਾਰੀ ਸਕੂਲ ਹਨ, ਜਿੱਥੇ 30 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਹੁਣ ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਸੈਸ਼ਨ ਦੀ ਸ਼ੁਰੂਆਤ ‘ਚ ਹੀ ਵਿਭਾਗ ਨੇ ਪੂਰੇ ਸਿਲੇਬਸ ਨੂੰ ਮਹੀਨਿਆਂ ‘ਚ ਵੰਡ ਦਿੱਤਾ। ਅਧਿਆਪਕਾਂ ਨੂੰ ਇੱਕ ਮਹੀਨੇ ਵਿੱਚ ਤੈਅ ਸਿਲੇਬਸ ਪੜ੍ਹਾਉਣਾ ਹੋਵੇਗਾ। ਇਸ ਦੇ ਪਿੱਛੇ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇਕਰ ਬੱਚੇ ਨੂੰ ਸਕੂਲ ਛੱਡਣਾ ਪਵੇ ਤਾਂ ਵੀ ਉਸ ਨੂੰ ਕਿਸੇ ਹੋਰ ਥਾਂ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

Exit mobile version