The News Post Punjab

ਮੁੱਖ ਮੰਤਰੀ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਭੁੱਖ ਹੜਤਾਲ ਰੱਖਣ ਦੀ ਬਜਾਏ ਸੂਬੇ ਦੀ ਸਥਿਤੀ ਸੁਧਾਰਨ : ਪਰਮਜੀਤ ਸਿੰਘ ਗਿੱਲ

ਪੰਜਾਬ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਭਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਭੁੱਖ ਹੜਤਾਲ ਰੱਖਣ ਦੀ ਬਜਾਏ ਪੰਜਾਬ ਦੀ ਲਾ ਐਂਡ ਆਰਡਰ ਦੀ ਸਥਿਤੀ ਨੂੰ ਸੁਧਾਰਨ ਵੱਲ ਧਿਆਨ ਦੇਣ।
ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ ਰੋਜਾਨਾ ਹੀ ਕਤਲੋਗਾਰਤ, ਫਿਰੌਤੀਆਂ, ਡਕੈਤੀਆਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਧਿਆਨ ਇਸ ਪਾਸੇ ਨਾ ਜਾ ਕੇ ਸਗੋਂ ਆਮ ਆਦਮੀ ਪਾਰਟੀ ਦੇ ਜੇਲ ਵਿੱਚ ਬੰਦ ਸੁਪਰੀਮੋ ਨੂੰ ਸੁਰਖੀਆਂ ਵਿਚ ਲਿਆਉਣ ਤੇ ਹੀ ਸਾਰਾ ਜੋਰ ਲੱਗਾ ਹੋਇਆ ਹੈ।

ਉਹਨਾਂ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਜੋ ਵੀ ਭਰਿਸ਼ਟਾਚਾਰ ਕੀਤਾ ਹੈ ਕਾਨੂੰਨ ਅਤੇ ਸੰਵਿਧਾਨ ਮੁਤਾਬਕ ਉਸ ਨੂੰ ਸਜ਼ਾ ਜਰੂਰ ਮਿਲਣੀ ਹੈ। ਪਰ ਹੁਣ ਆਮ ਆਦਮੀ ਪਾਰਟੀ ਦੀ ਅਸਲੀਅਤ ਜੱਗ ਜਾਹਿਰ ਹੋ ਗਈ ਹੈ। ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਾਮ ਨੂੰ ਵਰਤਣ ਵਾਲਿਆਂ ਦਾ ਚਿਹਰਾ ਬਿਲਕੁਲ ਬੇਨਕਾਬ ਹੋ ਗਿਆ ਹੈ।
ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਸ਼ਹੀਦਾਂ ਦੇ ਨਾਮ ਦਾ ਗਲਤ ਉਪਯੋਗ ਕਰਕੇ ਸਰਕਾਰ ਤਾਂ ਬਣਾ ਲਈ ਪਰ ਆਪਣਾ ਉਹਨਾਂ ਦਾ ਦਾਮਨ ਭਰਿਸ਼ਟਾਚਾਰ ਵਿੱਚ ਲਿਬੜਿਆ ਹੋਇਆ ਸੀ ਜਿਸ ਕਰਕੇ ਅੱਜ ਉਹਨਾਂ ਨੂੰ ਅਜਿਹੇ ਡਰਾਮੇ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ।

Exit mobile version