ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਕਿਹਾ ਕਿ
ਪਾਕਿਸਤਾਨ ਦੇ ਅਧਿਕਾਰ ਵਾਲਾ ਕਸ਼ਮੀਰ ਸਾਡਾ ਹੈ ਅਤੇ ਅਸੀਂ ਇਸ ਨੂੰ ਹਰ ਹਾਲਤ ਵਿੱਚ ਵਾਪਸ ਲੈ ਕੇ ਹੀ ਰਹਾਂਗੇ।
ਉਹਨਾਂ ਨੇ ਕਿਹਾ ਕਿ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਦੇਸ਼ ਨੂੰ ਵੰਡਣ ਦੀਆਂ ਨੀਤੀਆਂ ਅਤੇ ਗਲਤੀਆਂ ਦਾ ਨਤੀਜਾ ਅੱਜ ਕਰੋੜਾਂ ਦੇਸ਼ ਵਾਸੀ ਭੁਗਤ ਰਹੇ ਹਨ । ਜੇਕਰ ਉਸ ਵੇਲੇ ਨਹਿਰੂ ਦੇਸ਼ ਦੀ ਵੰਡ ਦੇ ਹੱਕ ਵਿੱਚ ਨਾ ਹੁੰਦੇ ਤਾਂ ਕਰੋੜਾਂ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਸਨ ਅਤੇ ਜੋ ਪੰਜਾਬ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ ਉਹ ਵੀ ਨਹੀਂ ਸੀ ਹੋਣਾ ਤੇ ਉਸ ਤੋਂ ਬਾਅਦ ਅੱਜ ਤੱਕ ਦੋਵਾਂ ਮੁਲਕਾਂ ਵਿੱਚ ਜੋ ਤਕਰਾਰ ਅਤੇ ਚੱਲ ਰਹੀ ਹੈ ਜਿਸ ਕਾਰਨ ਕਈ ਲੜਾਈਆਂ ਵੀ ਹੋ ਚੁੱਕੀਆਂ ਹਨ ਅਤੇ ਜਿਸ ਦਾ ਖਮਿਆਜਾ ਦੇਸ਼ ਨੂੰ ਭੁਗਤਣਾ ਪਿਆ ਹੈ। ਇਹ ਸਭ ਕੁਝ ਉਸ ਵੇਲੇ ਦੀ ਨਕੰਮੀ ਸਰਕਾਰ ਦੀਆਂ ਗਲਤੀਆਂ ਦੇ ਕਾਰਨ ਹੀ ਹੋਇਆ ਹੈ
ਗਿੱਲ ਨੇ ਕਿਹਾ ਕਿ ਹੁਣ ਦੇਸ਼ ਵਿਰੋਧੀ ਸਿਆਸੀ ਪਾਰਟੀਆਂ ਦੇ ਹਾਕਮਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਬਹੁਤ ਹੱਦ ਤੱਕ ਸੁਧਾਰ ਚੁੱਕਾ ਹੈ ਜਿਸ ਦਾ ਸਪਸ਼ਟ ਰੂਪ ਵਿੱਚ ਦੇਸ਼ ਨੂੰ ਫਾਇਦਾ ਹੁੰਦਾ ਵੀ ਦਿਖਾਈ ਦੇ ਰਿਹਾ ਹੈ।
ਗਿੱਲ ਨੇ ਕਿਹਾ ਕਿ ਸਾਡੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਭਾਈ ਸ਼ਾਹ ਵੱਲੋਂ ਸੰਸਦ ਵਿੱਚ ਦਿੱਤੇ ਗਏ ਬਿਆਨ ਤੋਂ ਇਹ ਬਿਲਕੁਲ ਸਪੱਸ਼ਟ ਹੈ ਕਿ ਪਾਕਿਸਤਾਨ ਅਧਿਕਾਰ ਹੇਠਲਾ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਬਣ ਕੇ ਹੀ ਰਹੇਗਾ ।
ਉਹਨਾਂ ਕਿਹਾ ਕਿ ਵਿਸ਼ਵ ਦੇ ਫੌਜੀ ਸਮੂਹਾਂ, ਅਮਰੀਕਾ ਅਤੇ ਰੂਸ ਦੋਵਾਂ ਨਾਲ ਸੰਜਮੀ ਸਬੰਧ ਬਣਾਉਣਾ ਵੀ ਮੋਦੀ ਦੀ ਪ੍ਰਾਪਤੀ ਹੀ ਹੈ ਜਿਸ ਨਾਲ ਭਾਰਤ ਦੀ ਵਿਦੇਸ਼ ਨੀਤੀ ਹੋਰ ਮਜ਼ਬੂਤ ਹੋਵੇਗੀ।
ਗਿੱਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੀ ਕੂਟਨੀਤੀ ਅਤੇ ਵਿਦੇਸ਼ ਨੀਤੀ ਸਫਲ ਰਹੀ ਹੈ ਅਤੇ ਭਾਰਤ 2027 ਤੋਂ ਪਹਿਲਾਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਭਾਰਤ ਨੂੰ ਵਿਸ਼ਵ ਦੀ ਅਗਵਾਈ ਕਰਦਾ ਦੇਖਣਗੀਆਂ।
ਗਿੱਲ ਨੇ ਕਿਹਾ ਕਿ ਇਹ ਇੱਕ ਇਮਾਨਦਾਰ, ਨਿਸ਼ਠਾਵਾਨ ਅਤੇ ਰਾਸ਼ਟਰ ਦੇ ਸਨਾਤਨੀ ਕ੍ਰਾਂਤੀਕਾਰੀ ਪ੍ਰਧਾਨ ਸੇਵਕ ਦੇ ਅਣਥੱਕ ਯਤਨਾਂ ਸਦਕਾ ਹੀ ਸੰਭਵ ਹੋ ਰਿਹਾ ਹੈ, ਜਿਸਦਾ ਮੂਲ ਮੰਤਰ ‘ਰਾਸ਼ਟਰ ਪਹਿਲਾਂ’ ਹੈ।
ਗਿੱਲ ਨੇ ਕਿਹਾ ਕਿ ਮੋਦੀ ਕਦੇ ਆਪਣੇ ਆਪਣੇ ਕੰਮ ਤੋਂ ਛੁੱਟੀ ਨਹੀ ਲੈਂਦੇ ਹਨ ਇਸ ਲਈ ਭਾਰਤ ਨੂੰ ਵਿਸ਼ਵ ਨੇਤਾ ਬਣਨ ਤੋਂ ਕੌਣ ਰੋਕ ਸਕਦਾ ਹੈ?
ਗਿੱਲ ਨੇ ਕਿਹਾ ਕਿ ਇਸ ਲਈ ਹੁਣ ਇਹ ਸਾਡਾ ਮੌਲਿਕ ਫਰਜ਼ ਬਣਦਾ ਹੈ ਕਿ ਅਸੀਂ 2024 ਵਿੱਚ ਤੀਜੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਸਨਾਤਨੀ ਅਤੇ ਰਾਸ਼ਟਰਵਾਦੀ ਵਿਚਾਰਾਂ ਵਾਲੀ ਸਰਕਾਰ ਬਣਾਉਣ ਵਿੱਚ ਆਪਣਾ, ਆਪਣੇ ਪਰਿਵਾਰ ਅਤੇ ਦੋਸਤਾਂ ਦਾ ਪੂਰਾ ਯੋਗਦਾਨ ਪਾਈਏ।
