The News Post Punjab

ਬੰਪਰ ਜਿੱਤ ਪਿੱਛੋਂ ਅੰਮ੍ਰਿਤਪਾਲ ਦੀ ਪਤਨੀ ਪਹੁੰਚੀ ਡਿਬਰੁਗੜ੍ਹ ਜੇਲ੍ਹ

ਲੋਕ ਸਭਾ ਚੋਣਾਂ ਵਿਚ ਪੰਜਾਬ ਦੀ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ ਸਭ ਤੋਂ ਵੱਧ 7 ਸੀਟਾਂ ਆਪਣੇ ਨਾਮ ਕੀਤੀਆਂ। ਇਸ ਵਾਰ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਇਕੱਲਿਆਂ ਹੀ ਚੋਣਾਂ ਲੜੀਆਂ ਹਨ। ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ 3 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੀ ਹੈ ਜਦਕਿ ਭਾਜਪਾ ਨੂੰ ਸੂਬੇ ‘ਚ ਇਕ ਵੀ ਸੀਟ ਨਹੀਂ ਮਿਲੀ।

ਸਭ ਤੋਂ ਵੱਧ ਹੈਰਾਨ ਕੀਤਾ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਨੇ। ਇਥੋਂ 2 ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਨੇ ਜੇਲ੍ਹ ਚ ਬੈਠੇ ਹੀ 197120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਮਾਤ ਦਿੱਤੀ। ਖਡੂਰ ਸਾਹਿਬ ਤੋਂ ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਤੀਜੇ ਨੰਬਰ ਤੇ ਰਹੇ, ਉਨ੍ਹਾਂ ਨੂੰ ਸਿਰਫ 194836 ਵੋਟਾਂ ਪਈਆਂ।

ਅੰਮ੍ਰਿਤਪਾਲ ਨੂੰ ਮਿਲੀ ਰਿਕਾਰਡ ਜਿੱਤ ਪਿੱਛੋਂ ਉਸ ਦਾ ਪਰਿਵਾਰ ਡਿਬਰੁਗੜ੍ਹ ਜੇਲ੍ਹ ਪਹੁੰਚਿਆ ਹੈ। ਅੰਮ੍ਰਿਤਪਾਲ ਦੀ ਪਤਨੀ ਉਸ ਨੂੰ ਮਿਲਣ ਆਸਾਮ ਦੀ ਡਿਬਰੁਗੜ੍ਹ ਜੇਲ੍ਹ ਪਹੁੰਚੀ ਹੈ।

Exit mobile version