ਫਿਰੋਜ਼ਪੁਰ ਤੋਂ ਸ਼ੰਭੂ ਮੋਰਚੇ ‘ਤੇ ਜਾਂਦਿਆਂ ਕਿਸਾਨਾਂ ਨਾਲ ਵਾਪਰਿਆ ਭਾਣਾ, 1 ਦੀ ਮੌ/ਤ, ਕਈ ਜ਼.ਖ.ਮੀ
ਕਿਸਾਨ ਅੰਦੋਲਨ ਨਾਲ ਜੁੜੀ ਇਕ ਖਬਰ ਸਾਹਮਣੇ ਆ ਰਹੀ ਹੈ। ਸ਼ੰਭੂ ਮੋਰਚੇ ‘ਤੇ ਜਾ ਰਹੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਸ਼ੰਭੂ ਮੋਰਚੇ ਲਈ ਆ ਰਹੇ ਕਿਸਾਨਾਂ ਨਾਲ ਹਾ.ਦਸਾ ਵਾਪਰ ਗਿਆ।
ਦੱਸ ਦੇਈਏ ਕਿ ਕੁਝ ਕਿਸਾਨ ਟ੍ਰੈਕਟਰ-ਟ੍ਰਾਲੀ ਵਿਚ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਸ਼ੰਭੂ ਬਾਰਡਰ ਵੱਲ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਦੀ ਟੱਕਰ ਟਰੱਕ ਨਾਲ ਹੋ ਗਈ। ਹਾ.ਦਸੇ ‘ਚ ਇੱਕ ਕਿਸਾਨ ਦੀ ਮੌ.ਤ ਤੇ ਕਈ ਜ਼ਖ਼ਮੀ ਦੱਸੇ ਜਾ ਰਹੇ ਹਨ।
ਹਾਦਸਾ ਪਿੰਡ ਬਸੰਤਪੁਰਾ ਸਰਹਿੰਦ ਤੋਂ ਰਾਜਪੁਰ ਰੋਡ ‘ਤੇ ਚੰਦੂਮਾਜਰੇ ਕੋਲ ਵਾਪਰਿਆ ਹੈ, ਜਿਸ ਵਿਚ ਇਕ ਕਿਸਾਨ ਰੱਬ ਨੂੰ ਪਿਆਰਾ ਹੋ ਗਿਆ ਤੇ ਕਈ ਹੋਰ ਕਿਸਾਨ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਵੀ ਹੋਏ ਹਨ।