The News Post Punjab

ਪੰਜਾਬ ‘ਚ ਲੁੱਟ ਦੀ ਵੱਡੀ ਵਾਰਦਾਤ, ਡੇਅਰੀ ਮਾਲਕ ਦੀ ਮਾਂ ਨੂੰ ਬੰਧਕ ਬਣਾ ਲੁੱਟੇ ਲੁੱਖਾਂ ਰੁਪਏ

ਤਰਨਤਾਰਨ ਇਕ ਤੋਂ ਬਾਅਦ ਇਕ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ। ਇੱਥੇ ਹੀ ਕਸਬਾ ਖਡੂਰ ਸਾਹਿਬ ‘ਚ ਦੁੱਧ ਦੀ ਡੇਅਰੀ ਦਾ ਕੰਮ ਕਰਦੇ ਨੌਜਵਾਨ ਦੀ ਮਾਂ ਨੂੰ ਪਿਸਤੌਲ ਦੀ ਨੌਕ ‘ਤੇ ਬੰਦੀ ਬਣਾ ਕੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਨੌਜਵਾਨਾਂ ਨੇ ਔਰਤ ਕੋਲੋਂ 6 ਲੱਖ ਰੁਪਏ ਲੁੱਟ ਲਏ ਹਨ। ਇਸ ਸਬੰਧੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਜਤਿੰਦਰ ਕੁਮਾਰ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਕਸਬਾ ਖਡੂਰ ਸਾਹਿਬ ‘ਚ ਆਪਣੇ ਘਰ ‘ਚ ਹੀ ਡੇਅਰੀ ਦਾ ਕੰਮ ਕਰਦਾ ਹੈ ਅਤੇ ਉਹ ਆਪਣੀ ਗੱਡੀ ਰਾਹੀਂ ਸਵੇਰੇ ਦੁੱਧ ਇਕੱਠਾ ਕਰਨ ਚਲਾ ਗਿਆ ਸੀ। ਉਸ ਨੇ 6 ਲੱਖ ਰੁਪਏ ਜੋ ਦੁੱਧ ਵਿਕਰੇਤਾਵਾਂ ਨੂੰ ਦੇਣੇ ਸਨ, ਦੁਕਾਨ ਦੇ ਗੱਲੇ ਵਿੱਚ ਰੱਖ ਸਨ। ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਮਾਂ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਦੋ ਨੌਜਵਾਨਾਂ ਨੇ ਉਸ ਨੂੰ ਪਿਸਤੌਲ ਦੀ ਨੌਕ ‘ਤੇ ਬੰਦੀ ਬਣਾ ਕੇ 6 ਲੱਖ ਰੁਪਏ ਲੁੱਟ ਲਏ ਹਨ। ਜਿਸ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਲੁੱਟ ਕਰਨ ਵਾਲੇ ਉਕਤ ਨੌਜਵਾਨ ਪਿੰਡ ਦੇ ਹੀ ਹਨ, ਜਿਨ੍ਹਾਂ ਦੀ ਪਛਾਣ ਜਸਪਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਉਰਫ ਮੰਨੂ ਨਿਹੰਗ ਵਜੋਂ ਹੋਈ ਹੈ ਅਤੇ ਤੀਜਾ ਲੁਟੇਰਾ ਅਣਪਛਾਤਾ ਹੈ। ਪੁਲਸ ਨੇ ਆਖਿਆ ਕਿ ਪੀੜਤ ਜਤਿੰਦਰ ਕੁਮਾਰ ਦੇ ਬਿਆਨ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version