The News Post Punjab

ਪੰਜਾਬ ”ਚ ਨਾਬਾਲਗਾ ਨਾਲ ਗੈਂ..ਗ.ਰੇ.ਪ! ਡੇਢ ਮਹੀਨੇ ਬਾਅਦ ਹੋਈ ਪਹਿਲੀ ਗ੍ਰਿਫ਼ਤਾਰੀ

ਬੁਢਲਾਡਾ : ਸਥਾਨਕ ਸ਼ਹਿਰ ਅੰਦਰ ਬਿਊਟੀ ਪਾਰਲਰ ‘ਤੇ ਕੰਮ ਕਰਨ ਵਾਲੀ ਦਲਿਤ ਲੜਕੀ ਨਾਲ ਗੈਂਗਰੇਪ ਦੇ ਮਾਮਲੇ ਨੂੰ ਤਕਰੀਬਨ ਡੇਢ ਮਹੀਨਾ ਬੀਤ ਚੁੱਕਿਆ ਹੈ। ਹੁਣ ਪੁਲਸ ਵੱਲੋਂ ਕਰਨ ਵਾਲੇ ਮੁਲਜ਼ਮਾਂ ਚੋਂ ਨਾਮਜ਼ਦ ਇਕ ਵਿਅਕਤੀ ਮਨਪ੍ਰੀਤ ਸਿੰਘ ਗੋਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਦੋਂਕਿ ਡੀ.ਐੱਸ.ਪੀ. ਬੁਢਲਾਡਾ ਰਮਨਪ੍ਰੀਤ ਸਿੰਘ ਗਿੱਲ ਨੇ ਉਪਰੋਕਤ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਐੱਚ.ਓ. ਸਿਟੀ ਸੁਖਜੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਤਕਨੀਕੀ ਢੰਗ ਰਾਹੀਂ ਉਨ੍ਹਾਂ ਦੀ ਲੋਕੇਸ਼ਨ ਟ੍ਰੇਸ ਕੀਤੀ ਜਾ ਰਹੀ ਹੈ ਅਤੇ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਦੇ ਬਿਊਟੀ ਪਾਰਲਰ ‘ਤੇ ਕੰਮ ਕਰਨ ਵਾਲੀ 17 ਸਾਲਾ ਲੜਕੀ ਨਾਲ ਗੈਂਗਰੇਪ ਦੇ ਮਾਮਲੇ ‘ਚ 5 ਵਿਅਕਤੀਆਂ ਖ਼ਿਲਾਫ਼ ਪੁਲਸ ਵੱਲੋਂ 45 ਦਿਨ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ। ਨਾਬਾਲਗ ਲੜਕੀ ਦੇ ਬਿਆਨ ਅਨੁਸਾਰ ਗੁਰੂ ਨਾਨਕ ਕਾਲਜ ਚੌਕ ‘ਤੇ ਖੜ੍ਹੀ ਵੇਖ ਕੇ ਉਸ ਦੀ ਪਛਾਣ ਵਾਲੇ ਵਿਅਕਤੀ ਪਰਮਜੀਤ ਸਿੰਘ ਪੰਮਾ ਨੇ ਗੱਡੀ ਰੋਕ ਲਈ ਅਤੇ ਲਿਫਟ ਦੇ ਕੇ ਛੱਡਣ ਲਈ ਕਿਹਾ। ਕਾਰ ਵਿਚ ਪਹਿਲਾਂ ਹੀ ਪਰਮਜੀਤ ਸਿੰਘ ਪੰਮਾ ਅਤੇ ਫ਼ੌਜੀ ਨਾਂ ਦਾ ਵਿਅਕਤੀ ਸਵਾਰ ਸੀ। ਉਹ ਕੁੜੀ ਨੂੰ ਕਰਮਜੀਤ ਸਿੰਘ ਉਰਫ ਧੁਰੀ ਦੀ ਮੋਟਰ ਪਿੰਡ ਦਾਤੇਵਾਸ ਵਿਖੇ ਲੈ ਗਏ। ਜਿੱਥੇ ਉਨ੍ਹਾਂ ਨੇ ਵਾਰੋ-ਵਾਰੀ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਮਗਰੋਂ ਉਸ ਨੂੰ ਕਾਰ ਵਿਚ ਬਿਠਾ ਕੇ ਰਾਤ ਸਮੇਂ ਪੈਟਰੋਲ ਪੰਪ ਕੋਲ ਛੱਡ ਕੇ ਚਲਾ ਗਿਆ।

ਪੀੜਤਾ ਨੇ ਆਪਣੀ ਮਾਸੀ ਘਰ ਜਾ ਕੇ ਹੱਡਬੀਤੀ ਸੁਣਾਈ। ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਸ ਅਨੁਸਾਰ ਲੜਕੀ ਦੇ ਬਿਆਨਾਂ ‘ਤੇ 5 ਨੌਜਵਾਨ ਮੇਵਾ ਸਿੰਘ, ਮਨਪ੍ਰੀਤ ਸਿੰਘ ਗੋਲੂ, ਕਰਮਜੀਤ ਸਿੰਘ ਧੁਰੀ, ਪਰਮਜੀਤ ਸਿੰਘ ਪੰਮਾ ਵਾਸੀਆਨ ਦਾਤੇਵਾਸ, ਫੌਜੀ ਗੁਰਦੀਪ ਸਿੰਘ ਦਿਆਲਪੁਰਾ ਖ਼ਿਲਾਫ਼ ਪੋਕਸੋ ਐਕਟ, ਐੱਸ.ਸੀ. ਐੱਸ. ਟੀ. ਐਕਟ ਅਤੇ ਧਾਰਾ 70 (1), ਬੀ. ਐੱਨ. ਐੱਸ. ਤਹਿਤ ਦਰਜ ਕਰ ਲਿਆ ਹੈ।

Exit mobile version