Flash News India Punjab

ਤੇਲ ਭਰਵਾਉਣ ਵੇਲੇ ਹਰ ਰੋਜ਼ ਤੁਹਾਡੇ ਨਾਲ ਇੰਝ ਹੋ ਰਹੀ ਧੋਖਾਧੜੀ ! ਜੇ ਬਚਣਾ ਤਾਂ ਪੜ੍ਹ ਲਓ ਇਹ ਖ਼ਬਰ

ਪੈਟਰੋਲ ਪੰਪਾਂ ‘ਤੇ ਅਕਸਰ ਗਾਹਕਾਂ ਨਾਲ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ, ਜਿਸ ਕਾਰਨ ਲੋਕ ਵੀ ਚੌਕਸ ਹੋ ਗਏ ਹਨ। ਇਸ ਦੇ ਨਾਲ ਹੀ ਪੈਟਰੋਲ ਚੋਰ ਗਾਹਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਵੀ ਲੱਭਦੇ ਰਹਿੰਦੇ ਹਨ। ਅਜਿਹੇ ‘ਚ ਇਹ ਆਮ ਸੁਣਨ ਨੂੰ ਮਿਲ ਰਿਹਾ ਹੈ ਕਿ ਪੈਟਰੋਲ ਪੰਪ ਵਾਲੇ ਨੇ ਘੱਟ ਪੈਟਰੋਲ ਭਰ ਕੇ ਕਿਸੇ ਤੋਂ ਜ਼ਿਆਦਾ ਪੈਸੇ ਲੈ ਲਏ। ਹਾਲਾਂਕਿ, ਇਸਦੀ ਪਛਾਣ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ।

ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ ਜਾਂ ਨਹੀਂ।

ਪੈਟਰੋਲ ਪੰਪ ‘ਤੇ ਧੋਖਾਧੜੀ ਤੋਂ ਕਿਵੇਂ ਬਚੀਏ?

1. ਮੀਟਰ ਨੂੰ ਜ਼ੀਰੋ ‘ਤੇ ਰੱਖੋ:- ਪੈਟਰੋਲ ਭਰਨ ਤੋਂ ਪਹਿਲਾਂ ਮੀਟਰ ਹਮੇਸ਼ਾ ਜ਼ੀਰੋ ‘ਤੇ ਹੋਣਾ ਚਾਹੀਦਾ ਹੈ। ਜੇਕਰ ਮੀਟਰ ਜ਼ੀਰੋ ‘ਤੇ ਨਹੀਂ ਹੈ ਤਾਂ ਪੈਟਰੋਲ ਭਰਨ ਵਾਲੇ ਵਿਅਕਤੀ ਨੂੰ ਜ਼ੀਰੋ ਕਰਨ ਲਈ ਕਹੋ। ਕਈ ਵਾਰ ਉਹ ਇਹ ਦਰਸਾਉਂਦੇ ਹਨ ਕਿ ਮੀਟਰ ਜ਼ੀਰੋ ਹੈ, ਪਰ ਇਸ ਵਿੱਚੋਂ ਪੈਟਰੋਲ ਪਹਿਲਾਂ ਹੀ ਕੱਢਿਆ ਗਿਆ ਹੈ।

2. ਟੁੱਟਵੀਂ ਰਕਮ ਦਾ ਭਰਾਓ ਤੇਲ:- ਪੈਟਰੋਲ ਪੰਪ ਵਾਲਿਆਂ ਨੂੰ ਅਕਸਰ ਪਤਾ ਹੁੰਦਾ ਹੈ ਕਿ ਲੋਕ ਬੱਝਵੀਂ ਰਕਮ ਵਿੱਚ ਤੇਲ ਪਵਾਉਂਦੇ ਹਨ ਜਿਵੇਂ ਕਿ 100, 500 ਜਾਂ 1000 ਆਦਿ ਇਸ ਲਈ ਤੁਸੀਂ ਹਮੇਸ਼ਾ ਟੁੱਟਵੀਂ ਰਕਮ ਵਿੱਚ ਤੇਲ ਪਵਾਓ ਜਿਵੇਂ ਕਿ 50., 1012 ਆਦਿ, ਇਸ ਨਾਲ ਠੱਗੀ ਦਾ ਖਤਰਾ ਘਟ ਜਾਂਦਾ ਹੈ।

3. ਭਰੋਸੇਮੰਦ ਪੈਟਰੋਲ ਪੰਪ ਤੋਂ ਪੈਟਰੋਲ ਭਰਾਓ:- ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਜਿਸ ਪੈਟਰੋਲ ਪੰਪ ‘ਤੇ ਤੁਸੀਂ ਭਰੋਸਾ ਕਰਦੇ ਹੋ, ਉਸ ਤੋਂ ਪੈਟਰੋਲ ਭਰਾਓ।

4. ਮਾਤਰਾ ਵੀ ਚੈੱਕ ਕਰੋ:- ਇਸਦੇ ਨਾਲ ਹੀ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਪੈਟਰੋਲ ਘੱਟ ਪਾਇਆ ਗਿਆ ਹੈ ਜਾਂ ਨਹੀਂ। ਤੁਸੀਂ ਇਸਦੀ ਮਾਤਰਾ ਦੀ ਜਾਂਚ ਵੀ ਕਰਵਾ ਸਕਦੇ ਹੋ ਅਤੇ ਮਾਪਣ ਵਾਲੇ ਕੰਟੇਨਰ ਨੂੰ ਭਰਵਾ ਸਕਦੇ ਹੋ। ਜੇ ਬੋਤਲ ਪੂਰੀ ਤਰ੍ਹਾਂ ਨਾ ਭਰਿਆ ਹੋਵੇ ਤਾਂ ਸਮਝੋ ਕਿ ਤੁਹਾਡੇ ਨਾਲ ਧੋਖਾ ਹੋਇਆ ਹੈ।

LEAVE A RESPONSE

Your email address will not be published. Required fields are marked *