The News Post Punjab

ਤਪ ਰਿਹਾ ਪੰਜਾਬ, 46 ਡਿਗਰੀ ਦੇ ਪਾਰ ਪਹੁੰਚਿਆ ਪਾਰਾ, ਹੀਟ ਵੇਵ ਲਈ ਆਰੇਂਜ ਅਲਰਟ ਜਾਰੀ

ਪੂਰਾ ਪੰਜਾਬ ਤਪ ਰਿਹਾ ਹੈ ਤੇ ਪਾਰਾ 46 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਇਸ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ੁੱਕਰਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਹੀਟ ਵੇਵ ਦੇ ਪ੍ਰਭਾਵ ਵਿਚ ਲੋਕ ਘਰਾਂ ਤੇ ਦਫਤਰਾਂ ਦੇ ਅੰਦਰ ਹੀ ਰਹੇ।

ਮੌਸਮ ਵਿਭਾਗ ਮੁਤਾਬਕ 21 ਮਈ ਤੱਕ ਲਗਾਤਾਰ ਹੀਟ ਵੇਵ ਦਾ ਪ੍ਰਭਾਵ ਰਹੇਗਾ ਤੇ ਤਾਪਮਾਨ ਵਿਚ ਵਾਧਾ ਦਰਜ ਹੋਵੇਗਾ। ਬੀਤੀ ਸ਼ਾਮ ਪੰਜਾਬ ਦੇ ਲੁਧਿਆਣਾ ਵਿਚ ਸਮਰਾਲਾ ਦਾ ਤਾਪਮਾਨ ਪੰਜਾਬ ਵਿਚ ਸਭ ਤੋਂ ਵਧ ਰਿਹਾ ਹੈ। ਇਥੇ ਪਾਰਾ 46.3 ਡਿਗਰੀ ਤੱਕ ਪਹੁੰਚ ਗਿਆ। ਦੂਜੇ ਪਾਸੇ ਪਠਾਨਕੋਟ ਵਿਚ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ। ਹੀਟ ਵੇਵ ਦੇ ਚੱਲਦੇ ਅੱਜ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 45 ਪਾਰ ਕਰ ਜਾਵੇਗਾ

ਮੌਸਮ ਵਿਭਾਗ ਵੱਲੋਂ ਹੀਟ ਵੇਵ ਕਾਰਨ ਆਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜੋ ਆਉਣ ਵਾਲੇ 5 ਦਿਨਾਂ ਤੋਂ ਵੱਧ ਰਹਿਣ ਦਾ ਅਨੁਮਾਨ ਹੈ। ਜਲੰਧਰ ਦਾ ਤਾਪਮਾਨ 44 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਆਸਮਾਨ ਸਾਫ ਰਹੇਗਾ ਤੇ ਹੀਟ ਵੇਵ ਦੇ ਚੱਲਦੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Exit mobile version