The News Post Punjab

ਜਨਵਰੀ ‘ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ ‘ਚ ਸਕੂਲ ਰਹਿਣਗੇ ਬੰਦ

ਪੰਜਾਬ ਸਰਕਾਰ ਵਲੋਂ ਜਨਵਰੀ 2025 ਵਿਚ ਸਕੂਲਾਂ ਲਈ ਕਈ ਮਹੱਤਵਪੂਰਨ ਛੁੱਟੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਇਸ ਮਹੀਨੇ ਦੀਆਂ ਛੁੱਟੀਆਂ ਵਿਚ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ (6 ਜਨਵਰੀ, ਸੋਮਵਾਰ) ਅਤੇ ਗਣਤੰਤਰ ਦਿਵਸ (26 ਜਨਵਰੀ, ਐਤਵਾਰ) ਸ਼ਾਮਲ ਹਨ। ਇਸ ਤੋਂ ਇਲਾਵਾ ਹਰ ਐਤਵਾਰ (5, 12, 19 ਅਤੇ 26 ਜਨਵਰੀ) ਅਤੇ ਦੂਜਾ ਸ਼ਨੀਵਾਰ (11 ਜਨਵਰੀ) ਨੂੰ ਵੀ ਸਕੂਲਾਂ ਵਿਚ ਛੁੱਟੀ ਰਹੇਗੀ।

ਇਸ ਸਾਲ ਗਣਤੰਤਰ ਦਿਵਸ 26 ਜਨਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਹਰ ਸਾਲ ਇਸ ਦਿਨ ਸਕੂਲੀ ਵਿਦਿਆਰਥੀਆਂ ਵਲੋਂ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਜਾਂਦਾ ਹੈ। ਜਿਸ ਦੇ ਚੱਲਦੇ ਡਿਪਟੀ ਕਮਿਸ਼ਨਰਾਂ ਅਤੇ ਕੈਬਨਿਟ ਮੰਤਰੀਆਂ ਵਲੋਂ 27 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਇਸ ਲਈ 27 ਜਨਵਰੀ ਨੂੰ ਵੀ ਛੁੱਟੀ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਆਂ ਛੁੱਟੀਆਂ ਵੀ ਐਲਾਨੀਆਂ ਗਈਆਂ ਹਨ, ਜਿਸ ਅਨੁਸਾਰ ਮੁਲਾਜ਼ਮ 13 ਜਨਵਰੀ ਦਿਨ ਸੋਮਵਾਰ ਲੋਹੜੀ ਅਤੇ ਨਿਰਵਾਣ ਦਿਵਸ ਭਗਵਾਨ ਆਦਿਨਾਥ ਦੇ ਸੰਬਧ ਵਿਚ 28 ਜਨਵਰੀ ਦੀ ਵੀ ਛੁੱਟੀ ਲੈ ਸਕਦੇ ਹਨ।

Exit mobile version