The News Post Punjab

ਜਗਜੀਤ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ, ਇਲਾਜ ਲਈ ਅਮਰੀਕਾ ਤੋਂ ਆਉਣਗੇ ਕੈਂਸਰ ਦੇ ਸਪੈਸ਼ਲਿਸਟ, ਜਾਣੋ ਸਿਹਤ ਨਾਲ ਜੁੜੀ ਹਰ ਅਪਡੇਟ

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ 16 ਦਿਨ ਤੋਂ ਭੁੱਖ ਹੜਤਾਲ ‘ਤੇ ਬੈਠੇ ਹੋਏ ਹਨ। ਦੱਸ ਦਈਏ ਕਿ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੱਜ ਅਮਰੀਕਾ ਤੋਂ ਕੈਂਸਰ ਦੇ ਸਪੈਸ਼ਲਿਸਟ ਕਰਨ ਜਟਵਾਨੀ ਅਸਿਸਟੈਂਟ ਪ੍ਰੋਫੈਸਰ USA ਦੀ ਟੀਮ ਜਗਜੀਤ ਸਿੰਘ ਡੱਲੇਵਾਲ ਦਾ ਚੈੱਕਅੱਪ ਕਰਨ ਲਈ ਪਹੁੰਚ ਰਹੀ ਹੈ।

ਉੱਥੇ ਹੀ ਡਾਕਟਰ ਸਵੈਮਾਨ ਦੀ ਟੀਮ ਪਹਿਲੇ ਦਿਨ ਤੋਂ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜਾਂਚ ਕਰ ਰਹੀ ਹੈ ਅਤੇ ਲਗਾਤਾਰ ਉਨ੍ਹਾਂ ਦੇ ਸਰੀਰ ਵਿੱਚ ਹੋ ਰਹੀ ਕਮੀਂ ਦੀ ਨਿਗਰਾਨੀ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ 26 ਨਵੰਬਰ ਤੋਂ ਮਰਨ ਵਰਤ ‘ਤੇ ਬੈਠੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ।

ਹੈਲਥ ਬੁਲੇਟਿਨ ਦੇ ਮੁਤਾਬਕ ਹੁਣ ਤੱਕ ਉਨ੍ਹਾਂ ਦਾ 12 ਕਿਲੋ ਭਾਰ ਵੀ ਘੱਟ ਚੁੱਕਿਆ ਹੈ, ਨਾਲ ਹੀ ਕਿਡਨੀ ‘ਤੇ ਵੀ ਅਸਰ ਪੈ ਰਿਹਾ ਹੈ। ਡੱਲੇਵਾਲ ਦੀ ਸਿਹਤ ਨੂੰ ਲੈਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ। ਹੁਣ ਅਮਰੀਕਾ ਤੋਂ ਆਈ ਡਾਕਟਰਾਂ ਦੀ ਉਨ੍ਹਾਂ ਦੀ ਸਿਹਤ ਦੀ ਜਾਂਚ ਕਰੇਗੀ

Exit mobile version