ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਭੀਮ ਸੈਨਾ ਨੇ ਵੱਡਾ ਐਲਾਨ ਕਰ ਦਿੱਤਾ ਹੈ। ਭੀਮ ਸੈਨਾ ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਨਵਾਬ ਸਤਪਾਲ ਤੰਵਰ ਨੇ ਲਾਰੇਂਸ ਬਿਸ਼ਨੋਈ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਸਤਪਾਲ ਤੰਵਰ ਨੇ ਕਿਹਾ, “ਜੇਕਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਜਾਜ਼ਤ ਦੇਣ, ਤਾਂ ਅਸੀਂ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਸਿਰਫ਼ 2 ਘੰਟੇ 4 ਮਿੰਟ ਦੇ ਅੰਦਰ ਮਿੱਟੀ ਵਿੱਚ ਮਿਲਾ ਦਿਆਂਗੇ। ਉਹ ਇੱਕ ਖਤਰਨਾਕ ਦੇਸ਼ ਵਿਰੋਧੀ ਅਪਰਾਧੀ ਹੈ।”
ਦੱਸਣਯੋਗ ਹੈ ਕਿ ਇਸੇ ਸਾਲ ਅਪ੍ਰੈਲ ‘ਚ ਲਾਰੇਂਸ ਬਿਸ਼ਨੋਈ ਨੇ ਸਤਪਾਲ ਤੰਵਰ ਨੂੰ ਜੇਲ੍ਹ ‘ਚੋਂ ਧਮਕੀ ਭਰਿਆ ਪੱਤਰ ਭੇਜਿਆ ਸੀ। ਗੁਰੂਗ੍ਰਾਮ ਦੇ ਸੈਕਟਰ 37 ਥਾਣੇ ‘ਚ ਧਮਕੀ ਭਰੀ ਚਿੱਠੀ ਭੇਜਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵਿਦੇਸ਼ਾਂ ਵਿੱਚ ਵੀ ਮਜਬੂਤ ਭੀਮ ਸੈਨਾ – ਸਤਪਾਲ ਤੰਵਰ
ਹੁਣ ਲਾਰੇਂਸ ਬਿਸ਼ਨੋਈ ‘ਤੇ ਭੀਮ ਸੈਨਾ ਦੇ ਮੁਖੀ ਨਵਾਬ ਸਤਪਾਲ ਤੰਵਰ ਦੇ ਬਿਆਨ ਨੇ ਹੜਕੰਪ ਮਚਾ ਦਿੱਤਾ ਹੈ। ਤੰਵਰ ਨੇ ਕਿਹਾ, “ਲਾਰੈਂਸ ਬਿਸ਼ਨੋਈ ਭਾਰਤ ਅਤੇ ਦੇਸ਼ ਦੇ ਨੌਜਵਾਨਾਂ ਲਈ ਪਾਕਿਸਤਾਨ ਨਾਲੋਂ ਵੱਡਾ ਖ਼ਤਰਾ ਹੈ। ਉਹ ਦੇਸ਼ ਲਈ ਗੰਭੀਰ ਖ਼ਤਰਾ ਹੈ।” ਸਤਪਾਲ ਤੰਵਰ ਨੇ ਕਿਹਾ, “ਭੀਮ ਸੈਨਾ ਭਾਰਤ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 26 ਲੱਖ ਤੋਂ ਵੱਧ ਭੀਮ ਸੈਨਿਕ ਵਰਕਰਾਂ ਸਮੇਤ ਯੂਰਪ, ਆਸਟ੍ਰੇਲੀਆ, ਏਸ਼ੀਆ, ਅਫਰੀਕਾ, ਅਮਰੀਕਾ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਹੈ।”
ਭੀਮ ਸੈਨਾ ਮੁਖੀ ਦੇ ਬਿਆਨ ਤੋਂ ਬਾਅਦ ਮੱਚਿਆ ਹੜਕੰਪ
ਭੀਮ ਸੈਨਾ ਮੁਖੀ ਨੇ ਕਿਹਾ, ”ਜੇਕਰ ਇਸ ਅਪਰਾਧੀ ਨੂੰ ਅੱਜ ਠਿਕਾਣੇ ਨਾ ਲਾਇਆ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਭਾਰਤ ਲਈ ਵੱਡਾ ਖ਼ਤਰਾ ਬਣ ਜਾਵੇਗਾ। ਭੀਮ ਸੈਨਾ ਦੇ ਮੁਖੀ ਨੇ ਲਾਰੈਂਸ ਬਿਸ਼ਨੋਈ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਲਮਾਨ ਖਾਨ ਵਰਗੀਆਂ ਵੱਡੀ ਹਸਤੀਆਂ ਅਤੇ ਛੋਟੇ ਕਾਰੋਬਾਰੀਆਂ ਤੋਂ ਫਿਰੌਤੀ ਮੰਗ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲਾ ਅਪਰਾਧੀ ਲਾਰੈਂਸ ਜੇਲ੍ਹ ਦੇ ਨਹੀਂ, ਸਜ਼ਾ ਦੇ ਲਾਇਕ ਹੈ, ਜਿਸ ਨੂੰ ਠਿਕਾਣੇ ਲਾ ਦੇਣਾ ਚਾਹੀਦਾ ਹੈ। ਭੀਮ ਸੈਨਾ ਮੁਖੀ ਦੇ ਇਸ ਬਿਆਨ ਤੋਂ ਬਾਅਦ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ।