ਹੁਸ਼ਿਆਰਪੁਰ ਤੋਂ ਮੁਕੇਰੀਆਂ ਨੇੜੇ ਮੁਕੇਰੀਆਂ ਹਾਈਡਲ ਨਹਿਰ ਤੋਂ ਇਕ ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫ਼ੈਲ ਗਈ ਹੈ। ਮ੍ਰਿਤਕਾ ਦੀ ਪਛਾਣ ਸਿਮਰਨ ਵਜੋਂ ਹੋਈ ਹੈ, ਜਿਸ ਦੀ ਉਮਰ ਤਕਰੀਬਨ 21 ਸਾਲ ਸੀ। ਉਹ ਕੁਝ ਮਹੀਨੇ ਬਾਅਦ ਕੈਨੇਡਾ ਜਾਣ ਦੀ ਤਿਆਰੀ ‘ਚ ਸੀ।
ਇਹ ਖ਼ਬਰ ਵੀ ਪੜ੍ਹੋ – CM ਮਾਨ ਨੇ ਹਾਈ ਲੈਵਲ ਮੀਟਿੰਗ ‘ਚ ਲਏ 4 ਵੱਡੇ ਫ਼ੈਸਲੇ, ਜਾਣੋ ਕੀ ਹੋਣਗੇ ਬਦਲਾਅ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਨ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਿਮਰਨ ਨੇ ਪੜ੍ਹਾਈ ਦੇ ਲਈ ਕੈਨੇਡਾ ਜਾਣਾ ਸੀ। ਇਸ ਗੱਲ ਤੋਂ ਉਹ ਬਹੁਤ ਖੁਸ਼ ਸੀ। ਬੀਤੇ ਦਿਨੀਂ ਸਿਮਰਨ ਆਪਣੀ ਕੋਚਿੰਗ ਲਈ ਹੁਸ਼ਿਆਰਪੁਰ ਗਈ ਸੀ, ਪਰ ਘਰ ਵਾਪਸ ਨਹੀਂ ਆਈ। ਦੇਰ ਸ਼ਾਮ ਜਦੋਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ ਤਾਂ ਦਸੂਹਾ-ਹਾਜੀਪੁਰ ਸੜਕ ‘ਤੇ ਪੈਂਦੇ ਅੱਡਾ ਰੈਲੀ ਨੇੜੇ ਪੁਲ਼ ‘ਤੇ ਉਸ ਦੀ ਸਕੂਟੀ ਖੜ੍ਹੀ ਮਿਲੀ। ਦੇਰ ਰਾਤ ਤਕ ਸਿਮਰਨ ਦਾ ਕੁਝ ਪਤਾ ਨਹੀਂ ਲੱਗਿਆ।
ਪਰਿਵਾਰ ਨੇ ਦੱਸਿਆ ਕਿ ਸਵੇਰੇ ਹਾਜੀਪੁਰ ਪੁਲਸ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਹਾਈਡਲ ਨਹਿਰ ਤੋਂ ਸਿਮਰਨ ਦੀ ਲਾਸ਼ ਮਿਲੀ ਹੈ। ਹਾਜੀਪੁਰ ਪੁਲਸ ਵੱਲੋਂ ਸਿਮਰਨ ਦੀ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।